Punjabi Typing Paragraph
ਪਹਿਲੇ ਸਮਿਆਂ ਵਿਚ ਖੇਤੀ ਨਾਲ ਸੰਬੰਧਿਤ ਇੱਕ ਕਹਾਵਤ ਮਸ਼ਹੂਰ ਸੀ ਕਿ ਦੱਬ ਕੇ ਵਾਹ ਰੱਜ ਕੇ ਖਾਹ ਅਤੇ ਇਹ ਸੱਚ ਵੀ ਸੀ ਕਿ ਜੋ ਕਿਸਾਨ ਹੱਡ ਭੰਨਵੀਂ ਮਿਹਨਤ ਕਰਦੇ ਸਨ, ਉਨ੍ਹਾਂ ਬੜੀ ਤਰੱਕੀ ਕੀਤੀ। ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਪਹਿਲਾਂ-ਪਹਿਲ ਕਈ-ਕਈ ਪਰਿਵਾਰ ਇਕੱਠੇ ਖੇਤੀ ਕਰਦੇ ਸੀ, ਖੇਤੀ ਰਸਾਇਣਾਂ ਦੀ ਵਰਤੋਂ ਬਹੁਤ ਘੱਟ ਕੀਤੀ ਜਾਂਦੀ ਸੀ ਅਤੇ ਫ਼ਸਲੀ ਵਿਭਿੰਨਤਾ ਵੀ ਬਹੁਤ ਸੀ, ਮਤਲਬ ਕਿ ਹਾੜ੍ਹੀ-ਸਾਉਣੀ ਦੀ ਰੁੱਤ ਵਿਚ ਕਿਸਾਨ ਵੀਰਾਂ ਵਲੋਂ ਕਣਕ ਅਤੇ ਝੋਨੇ ਤੋਂ ਇਲਾਵਾ ਹੋਰ ਫ਼ਸਲਾਂ ਵੀ ਬੀਜੀਆਂ ਜਾਂਦੀਆਂ ਸਨ। ਸਾਂਝੀ ਖੇਤੀ, ਜੋ ਕਿ ਪੁਰਾਣੇ ਸਮਿਆਂ ਵਿਚ ਕੀਤੀ ਵੀ ਜਾਂਦੀ ਰਹੀ ਹੈ, ਅਜੋਕੇ ਸਮੇਂ ਵਿਚ ਬਹੁਤ ਹੀ ਵਰਦਾਨ ਸਾਬਤ ਹੋ ਸਕਦੀ ਹੈ, ਜਿਸ ਵਿਚ ਕਿਸਾਨ ਵੀਰਾਂ ਨੂੰ ਇੱਕ-ਦੂਜੇ ਨਾਲ ਰਲ ਕੇ ਖੇਤੀ ਕਰਨੀ ਚਾਹੀਦੀ ਹੈ, ਜਿਸ ਨਾਲ ਲੇਬਰ ਜੋ ਕਿ ਅਜੋਕੀ ਖੇਤੀ ਵਿਚ ਇਕ ਬਹੁਤ ਵੱਡੀ ਸਮੱਸਿਆ ਹੈ, ਦਾ ਹੱਲ ਹੋ ਸਕਦਾ ਹੈ, ਜਿਸ ਨਾਲ ਕਿਸਾਨ ਵੀਰ ਅਜਿਹੀਆਂ ਫ਼ਸਲਾਂ, ਜਿਸ ਵਿਚ ਲੇਬਰ ਜ਼ਿਆਦਾ ਚਾਹੀਦੀ ਹੈ ਉਗਾ ਸਕਦੇ ਹਨ, ਜਿਵੇਂ ਕਿ ਸਬਜ਼ੀਆਂ ਦੀ ਖੇਤੀ। ਇਸੇ ਤਰ੍ਹਾਂ ਵੱਡੀ ਅਤੇ ਮਹਿੰਗੀ ਮਸ਼ੀਨਰੀ ਦੀ ਜ਼ਰੂਰਤ ਵਿਚ ਪਿੰਡਾਂ ਦੀਆਂ ਸਹਿਕਾਰੀ ਸੁਸਾਇਟੀਆਂ ਬਹੁਤ ਹੀ ਵਧੀਆ ਰੋਲ ਅਦਾ ਕਰ ਸਕਦੀਆਂ ਹਨ, ਕਿਉਂਕਿ ਜ਼ਿਆਦਾਤਰ ਖੇਤੀ ਜੋਤਾਂ ਛੋਟੀਆਂ ਹੋਣ ਕਾਰਨ ਹਰ ਇਕ ਕਿਸਾਨ ਵੀਰ ਵੱਡਾ ਟਰੈਕਟਰ ਜਾਂ ਮਸ਼ੀਨ ਨਹੀਂ ਖਰੀਦ ਸਕਦਾ ਅਤੇ ਨਾ ਹੀ ਖਰੀਦਣੀ ਚਾਹੀਦੀ ਹੈ। ਸੋ, ਜੇਕਰ ਪੰਜਾਬ ਦੇ ਸਾਰੇ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ਨੂੰ ਸਾਰੇ ਕਿਸਾਨ ਵੀਰ ਸਹਿਯੋਗ ਦੇਣ ਤਾਂ ਕਿਸਾਨ ਵੀਰਾਂ ਨੂੰ ਆਪਣੀ ਖੇਤੀ ਮਸ਼ੀਨਰੀ ਖਰੀਦਣ ਦੀ ਜ਼ਰੂਰਤ ਨਹੀਂ, ਸਗੋਂ ਲੋੜ ਅਨੁਸਾਰ ਸਹਿਕਾਰੀ ਸਭਾਵਾਂ ਵਿਚ ਮਸ਼ੀਨਰੀ ਦੀ ਗਿਣਤੀ ਵਧਾਈ ਜਾ ਸਕਦੀ ਹੈ। ਦੂਸਰੇ ਨੰਬਰ ਤੇ ਆਉਂਦੀ ਹੈ ਖੇਤੀ ਵਿਭਿੰਨਤਾ। ਦੂਸਰੇ ਸ਼ਬਦਾਂ ਵਿਚ ਕਹਿ ਲਈਏ ਤਾਂ ਸਾਨੂੰ ਰੋਜ਼ਾਨਾ ਖਾਣ ਲਈ ਕਣਕ ਅਤੇ ਚੌਲਾਂ ਤੋਂ ਇਲਾਵਾ ਸਬਜ਼ੀਆਂ, ਦਾਲਾਂ ਅਤੇ ਫਲਾਂ ਦੀ ਵੀ ਜ਼ਰੂਰਤ ਹੁੰਦੀ ਹੈ ਅਤੇ ਜੇਕਰ ਸਾਰੇ ਹੀ ਕਣਕ-ਝੋਨਾ ਹੀ ਉਗਾਉਣਗੇ ਤਾਂ ਸਬਜ਼ੀਆਂ ਅਤੇ ਦਾਲਾਂ ਕਿੱਥੋਂ ਆਉਣਗੀਆਂ। ਇਸ ਲਈ ਕਿਸਾਨ ਵੀਰਾਂ ਨੂੰ ਫ਼ਸਲੀ ਵਿਭਿੰਨਤਾ ਜ਼ਰੂਰ ਅਪਨਾਉਣੀ ਚਾਹੀਦੀ ਹੈ ਅਤੇ ਮਾਰਕੀਟ ਦੀ ਮੰਗ ਨੂੰ
Typing Editor Typed Word : Switch languages (Punjabi) from the taskbar. If you get any difficulty click here
Note: Minimum 276 words are required to enable this repeat button.