Punjabi Typing Paragraph
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਮਹੀਨੇ ਰੇਡੀਓ ਰਾਹੀਂ ਲੋਕਾਂ ਨੂੰ ਸੰਬੋਧਿਤ ਹੋ ਕੇ ਆਪਣੇ ਮਨ ਦੀ ਗੱਲ ਕਰਦੇ ਹਨ। ਇਸ ਵਿਚ ਵਧੀਆ ਗੱਲ ਇਹ ਉੱਭਰ ਕੇ ਸਾਹਮਣੇ ਆਉਂਦੀ ਰਹੀ ਹੈ ਕਿ ਉਨ੍ਹਾਂ ਨੇ ਇਸ ਲੜੀ ਵਿਚ ਬਹੁਤੀ ਵਾਰ ਉਨ੍ਹਾਂ ਵਿਸ਼ਿਆਂ ਨੂੰ ਛੋਹਿਆ ਹੈ, ਜੋ ਜ਼ਮੀਨੀ ਪੱਧਰ ਤੇ ਹਨ, ਜਿਨ੍ਹਾਂ ਦਾ ਸਬੰਧ ਆਮ ਲੋਕਾਂ ਨਾਲ ਹੈ ਅਤੇ ਜਿਨ੍ਹਾਂ ਸਮੱਸਿਆਵਾਂ ਨਾਲ ਜਨਤਾ ਨੂੰ ਨਿੱਤ ਦਿਨ ਜੂਝਣਾ ਪੈਂਦਾ ਹੈ। ਦੇਸ਼ ਨੂੰ ਵਿਕਾਸ ਦੇ ਰਾਹ ਤੇ ਤੋਰਨ ਲਈ ਹਰ ਛੋਟੇ ਤੋਂ ਛੋਟੇ ਪੱਖ ਨੂੰ ਵੀ ਘੋਖਿਆ ਜਾਣਾ ਅਤੇ ਉਸ ਨੂੰ ਆਪਣੀ ਕਾਰਜਸ਼ੈਲੀ ਵਿਚ ਸ਼ਾਮਿਲ ਕਰਨਾ ਜ਼ਰੂਰੀ ਹੁੰਦਾ ਹੈ। ਪਖਾਨਿਆਂ ਤੋਂ ਲੈ ਕੇ ਹਰਿਆਵਲ ਤੱਕ ਅਤੇ ਉਸ ਤੋਂ ਅੱਗੇ ਸਾਫ਼-ਸਫ਼ਾਈ ਤੱਕ ਚਰਚਾ ਕੀਤੀ ਜਾਣੀ ਜ਼ਰੂਰੀ ਹੈ। ਪਿਛਲੇ ਸਾਲਾਂ ਵਿਚ ਸਰਕਾਰ ਨੇ ਇਨ੍ਹਾਂ ਬਹੁਤ ਸਾਰੇ ਜਨਤਕ ਵਿਸ਼ਿਆਂ ਨੂੰ ਛੋਹਿਆ ਵੀ ਹੈ। ਕੁਝ ਪ੍ਰਾਪਤੀਆਂ ਵੀ ਹੋਈਆਂ ਹਨ ਪਰ ਹਾਲੇ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ। ਏਨਾ ਜ਼ਰੂਰ ਹੈ ਕਿ ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਜੋ ਪਿਛਲੇ ਦਹਾਕਿਆਂ ਵਿਚ ਬੇਧਿਆਨੀ ਨਾਲ ਗੁਜ਼ਰ ਜਾਂਦੀਆਂ ਸਨ, ਪ੍ਰਤੀ ਸਮਾਜ ਵਿਚ ਜਾਗਰੂਕਤਾ ਜ਼ਰੂਰ ਪੈਦਾ ਹੋਈ ਹੈ। ਇਸ ਵਾਰ ਉਨ੍ਹਾਂ ਨੇ ਜਿਥੇ ਡਾ: ਭੀਮ ਰਾਓ ਅੰਬੇਡਕਰ ਸਬੰਧੀ ਜ਼ਿਕਰ ਕਰਦਿਆਂ ਇਹ ਚਰਚਾ ਕੀਤੀ ਹੈ ਕਿ ਪਛੜੇ ਵਰਗਾਂ ਨੂੰ ਕਿਵੇਂ ਉੱਚਾ ਉਠਾਉਣਾ ਹੈ, ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਜਿਸ ਦੂਜੀ ਅਹਿਮ ਗੱਲ ਉੱਪਰ ਵਧੇਰੇ ਜ਼ੋਰ ਦਿੱਤਾ, ਉਹ ਹੈ ਦੇਸ਼ ਦੇ ਕਿਸਾਨਾਂ ਦੀ ਆਰਥਿਕਤਾ ਪਿਛਲੇ ਸਮੇਂ ਵਿਚ ਉਹ ਕਈ ਵਾਰ ਇਹ ਬਿਆਨ ਦੇ ਚੁੱਕੇ ਹਨ ਕਿ 2022 ਤੱਕ ਦੇਸ਼ ਦੇ ਕਿਸਾਨਾਂ ਦੀ ਆਰਥਿਕਤਾ ਵਿਚ ਵੱਡਾ ਸੁਧਾਰ ਲਿਆਂਦਾ ਜਾਵੇਗਾ ਅਤੇ ਉਨ੍ਹਾਂ ਦੀ ਆਮਦਨ ਹੁਣ ਨਾਲੋਂ ਦੁੱਗਣੀ ਕਰ ਦਿੱਤੀ ਜਾਏਗੀ। ਕਰਜ਼ੇ ਅਤੇ ਆਰਥਿਕ ਤੌਰ ਤੇ ਮਾੜੀ ਹਾਲਤ ਵਿਚ ਘਿਰੇ ਦੇਸ਼ ਦੇ ਕਿਸਾਨ ਬਾਰੇ ਚਰਚਾ ਹਰ ਪੱਧਰ ਤੇ ਹੋ ਰਹੀ ਹੈ, ਖ਼ਾਸ ਤੌਰ ਤੇ ਮੁਲਕ ਭਰ ਵਿਚ ਕਿਸਾਨਾਂ ਵਲੋਂ ਵੱਡੀ ਪੱਧਰ ਤੇ ਖ਼ੁਦਕੁਸ਼ੀਆਂ ਕੀਤੇ ਜਾਣ ਨੇ ਸਭ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ। ਕਿਸਾਨ ਲੰਮੇ ਸਮੇਂ ਤੋਂ ਇਹ ਮੰਗ ਕਰਦੇ ਰਹੇ ਸਨ ਕਿ ਜੇਕਰ ਉਨ੍ਹਾਂ ਨੂੰ ਆਪਣੀ ਉਪਜ
Typing Editor Typed Word : Switch languages (Punjabi) from the taskbar. If you get any difficulty click here
Note: Minimum 276 words are required to enable this repeat button.