Punjabi Typing Paragraph
ਇਸ ਗੱਲ ਦਾ ਦੁੱਖ ਤਾਂ ਬੜੇ ਲੋਕ ਮੰਨਦੇ ਵੇਖੇ ਨੇ ਕਿ ਪੰਜਾਬ ਦੀ ਨਵੀਂ ਪੀੜ੍ਹੀ ਪੰਜਾਬੀ ਬੋਲੀ ਤੋਂ ਮੂੰਹ ਮੋੜ ਰਹੀ ਹੈ ਪਰ ਬੋਲੀ ਦੇ ਸਵਾਲ ਨੂੰ ਲੈ ਕੇ ਨਵੀਂ ਪੀੜ੍ਹੀ ਬਾਰੇ ਹੋਣ ਵਾਲੇ ਦੁੱਖ ਦਾ ਖਾਤਮਾ ਇਥੇ ਹੀ ਨਹੀਂ ਹੋ ਜਾਂਦਾ ਸਗੋਂ ਇਥੋਂ ਸ਼ੁਰੂ ਮੰਨਣਾ ਚਾਹੀਦਾ ਏ।ਦੁਨੀਆਂ ਵਿੱਚ ਇਸ ਵੇਲੇ ਬਹੁਤ ਸਾਰੇ ਸਭਿਆਚਾਰਾਂ ਅਤੇ ਕੌਮਾਂ ਦੇ ਸਿਆਣਿਆਂ ਨੂੰ ਚਿੰਤਾ ਹੈ ਕਿ ਉਹਨਾਂ ਦੀ ਅਗਲੀ ਨਸਲ ਉਹਨਾਂ ਦਾ ਵਿਰਸਾ ਤਿਆਗ ਰਹੀ ਜਾਂ ਭੁੱਲ ਰਹੀ ਹੈ।ਆਪਣੀ ਬੋਲੀ ਨੂੰ ਤਿਆਗਣ ਦਾ ਜਿਹੜਾ ਰੁਝਾਨ ਨਵੀਂ ਪੀੜ੍ਹੀ ਅੰਦਰ ਭਾਰੂ ਹੋ ਰਿਹਾ ਹੈ ਇਸ ਦਾ ਹੱਲ ਹਰ ਸਭਿਆਚਾਰ ਜਾਂ ਕੌਮ ਦੇ ਲੋਕਾਂ ਨੇ ਆਪਣੀ ਆਪਣੀ ਸਮਝ ਅਤੇ ਸਮਰੱਥਾ ਅਨੁਸਾਰ ਕਰਨਾ ਹੈ ਪਰ ਜਿਸ ਕਦਰ ਇਹ ਵਰਤਾਰਾ ਵੱਧ ਰਿਹਾ ਹੈ ਇਸ ਦੇ ਸਿੱਧੇ ਅਤੇ ਸੌਖੇ ਹੱਲ ਦਾ ਕੋਈ ਰਾਹ ਨਜ਼ਰ ਨਹੀਂ ਆਉਂਦਾ। ਕੋਈ ਮਨੁੱਖ ਕਈ ਬੋਲੀਆਂ ਵੀ ਬੋਲ ਸਕਦਾ ਹੈ ਪਰ ਸਹੀ ਸਮਝ ਉਸ ਬੋਲੀ ਦੀ ਹੀ ਮੰਨੀ ਜਾਂਦੀ ਹੈ ਜਿਸ ਦੇ ਅਰਥਾਂ ਦੀ ਸਭਿਆਚਾਰਕ ਸਮਝ ਹੋਵੇ। ਆਮ ਤੌਰ ਉਤੇ ਬੰਦੇ ਨੂੰ ਉਸੇ ਸਭਿਆਚਾਰ ਦੀ ਸਮਝ ਹੁੰਦੀ ਹੈ ਜਿਸ ਵਿੱਚ ਉਹ ਜਨਮ ਲੈਂਦਾ ਹੈ। ਕਿਸੇ ਬੋਲੀ ਨੂੰ ਜਨਮ ਤੋਂ ਬੋਲਣ ਵਾਲੇ ਆਮ ਲੋਕਾਂ ਦੀ ਬੋਲ ਚਾਲ ਕਿਤਾਬੀ ਬੋਲ਼ੀ ਜਾਂ ਪੜ੍ਹੇ ਲਿਖੇ ਲੋਕਾਂ ਦੀ ਬੋਲੀ ਨਾਲੋਂ ਜਿਆਦਾ ਮੁਹਾਵਰੇਦਾਰ ਅਤੇ ਠੇਠ ਹੁੰਦੀ ਹੈ।ਇਹ ਗੱਲ ਸਾਡੀ ਚਿੰਤਾ ਵਿੱਚ ਵਾਧਾ ਕਰਨ ਵਾਲੀ ਹੈ ਕਿ ਗੱਲ ਆਪਣੀ ਬੋਲੀ ਨਾ ਬੋਲਣ ਤੋਂ ਅੱਗੇ ਲੰਘ ਕੇ ਆਪਣੀ ਬੋਲੀ ਸਮਝ ਨਾ ਆਉਣ ਤੱਕ ਪੁਜ ਗਈ ਹੈ।ਸਾਡੀ ਪੀੜ੍ਹੀ ਦਾ ਵੱਡਾ ਹਿੱਸਾ, ਖਾਸ ਕਰਕੇ ਸਕੂਲਾਂ ਕਾਲਜਾਂ ਵਿੱਚ ਪੜ੍ਹਦੀ ਜਵਾਨੀ ਜਿੰਨੀ ਕੁ ਵੀ ਪੰਜਾਬੀ ਬੋਲਦੀ ਹੈ ਉਹ ਵੀ ਪੰਜਾਬੀ ਮੁਹਾਵਰੇ ਤੋਂ ਸੱਖਣੀ ਹੁੰਦੀ ਹੈ।ਇੱਕ ਪਾਸੇ ਤਾਂ ਇਹ ਫਿਕਰ ਕੀਤਾ ਜਾ ਰਿਹਾ ਹੈ ਕਿ ਜਵਾਨੀ ਧਰਮ ਤੋਂ ਦੂਰ ਜਾ ਰਹੀ ਹੈ ਪਰ ਦੂਜੇ ਪਾਸੇ ਉਹ ਬੋਲੀ ਤੋਂ ਹੀ ਹੀਣੀ ਹੁੰਦੀ ਜਾ ਰਹੀ ਹੈ। ਅਸੀਂ ਹੱਕ ਸੱਚ ਤੋਂ ਸੱਖਣੇ ਬੰਦੇ ਨੂੰ ਧਰਮ ਤੋਂ ਡਿੱਗਿਆ ਹੋਇਆ ਮੰਨਦੇ ਹਾਂ ਪਰ ਜਦ ਬੰਦੇ ਆਪਣੀ ਬੋਲੀ ਤੋਂ ਹੀਣੇ ਹੋਣ ਤਾਂ ਸਭਿਆਚਾਰਕ ਕਦਰਾਂ ਕੀਮਤਾਂ
Typing Editor Typed Word : Switch languages (Punjabi) from the taskbar. If you get any difficulty click here
Note: Minimum 276 words are required to enable this repeat button.