Punjabi Typing Paragraph
ਆਜ਼ਾਦੀ ਤੋਂ ਬਾਅਦ ਵੀ ਸਾਡੇ ਸਮਾਜ ਵਿਚ ਕਈ ਤਰ੍ਹਾਂ ਦੇ ਪਾੜੇ ਕਾਇਮ ਹਨ।ਜਿਨ੍ਹਾ ਵਿਚੋਂ ਪੀਣ ਵਾਲੇ ਪਾਣੀ ਦਾ ਪਾੜਾ ਆਜ਼ਾਦੀ ਨੂੰ ਬੇਸੁਆਦ ਕਰਦਾ ਹੈ ਪੰਜਾਬੀਆਂ ਦਾ ਰਿਵਾਜ਼ ਹੈ ਕਿ ਆਏ ਪ੍ਰਹਾਉਣੇ ਨੂੰ ਪਾਣੀ ਦੀ ਮੇਜਬਾਨੀ ਕੀਤੀ ਜਾਂਦੀ ਹੈ।ਕਹਾਵਤ ਵੀ ਮਸ਼ਹੂਰ ਹੈ ਕਿ ਯਾਰ ਤੂੰ ਤਾਂ ਪਾਣੀ ਪਿਲਾਉਣ ਤੋਂ ਵੀ ਕੱਚਾ ਹੈ ਇਸੇ ਲਈ ਸਾਡਾ ਪਾਣੀ ਸਾਡੇ ਲਈ ਆਬ-ਹੱਯਾਤ ਸੀ। ਹਰੀ ਕ੍ਰਾਂਤੀ ਨਾਲ ਫੁੱਲਾਂ ਦੇ ਨਾਲ ਕੰਡੇ ਵੀ ਆਏ।ਪੰਜਾਬ ਦੀ ਧਰਤੀ ਅਤੇ ਪਾਣੀਆਂ ਵਿਚ 2013-14 ਵਿਚ 2690334,2014-15 ਵਿਚ 1521500 ਮੀਟਰਿਕ ਟਨ ਯੂਰੀਆ ਘੁਲਿਆ।ਇਸੇ ਤਰ੍ਹਾਂ 2014-15 ਵਿਚ 6588700 ਮੀਟਰਿਕ ਟਨ ਡੀ ਪੀ ਘੁਲੀ।ਸਾਲ 2014-15 ਵਿਚ 5699 ਮੀਟਰਿਕ ਟਨ ਕੀਟਨਾਸ਼ਕ ਅਤੇ ਨਦੀਨ ਨਾਸ਼ਕ ਘੁਲੇ ਇਸ ਤੋਂ ਇਲਾਵਾ ਉਦਯੋਗਾਂ ਦਾ ਵੀ ਪਾਣੀ ਅਤੇ ਹੋਰ ਗੰਦਾ ਪਾਣੀ ਵੀ ਪਾਣੀ ਦੇ ਸੋਮਿਆਂ ਵਿਚ ਘੁਲਦਾ ਹੈ ।ਪ੍ਰਾਪਤ ਰਿਪੋਰਟਾਂ ਮੁਤਾਬਕ ਦਸੰਬਰ 2012 ਤਕ 6027 ਕੈਂਸਰ ਰੋਗੀਆਂ ਦੀ ਪਛਾਣ ਸੀ।ਇਸ ਨਾਲ ਹੀ ਜਨਵਰੀ 2015 ਤੋਂ ਜੁਲਾਈ 2015 ਤਕ ਮਹਿਜ਼ 7 ਮਹੀਨਿਆਂ ਵਿਚ 3916 ਕੈਂਸਰ ਮਰੀਜ਼ਾ ਦੀ ਪਛਾਣ ਹੋਈ।ਇਹ ਸਭ ਕੁੱਝ ਦੂਸ਼ਿਤ ਪਾਣੀ ਕਰਕੇ ਸੀ। ਸਾਡੇ ਗੁਰੂ ਸਾਹਿਬਾਨ ਨੇ ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ਦਾ ਸਿਧਾਂਤ ਦਿੱਤਾ ਸੀ ਪਰ ਅਸੀਂ ਅਜੇ ਵੀ ਪਾਣੀ ਸਬੰਧੀ ਇਸ ਸਿਧਾਂਤ ਨੂੰ ਅਮਲ ਵਿਚ ਨਹੀਂ ਲਿਆ ਸਕੇ।ਸਰਕਾਰਾਂ ਦੀ ਡੰਗ ਟਪਾਊ ਨੀਤੀ ਨੇ ਭਵਿੱਖ ਖਤਰੇ ਵਿਚ ਪਾਇਆ ਹੋਇਆ ਹੈ।ਸਰਕਾਰੀ ਪੱਧਰ ਤੇ ਜੋ ਸਕੀਮਾਂ ਪੀਣ ਵਾਲੇ ਪਾਣੀ ਲਈ ਚੱਲਦੀਆਂ ਹਨ।ਉਹਨਾਂ ਵਿਚੋਂ ਬਹੁਤੀਆਂ ਦਾ ਪਾਣੀ ਖਰਾਬ ਹੈ। ਪੰਜਾਬ ਦੇ ਪਾਣੀ ਵਿਚ ਧਾਤਾਂ ਅਤੇ ਯੂਰੇਨੀਅਮ ਵਗੈਰਾ ਘੁੱਲਣ ਦੇ ਆਮ ਅਨੁਮਾਨ ਹੁੰਦੇ ਹਨ ਪਰ ਸਰਕਾਰਾਂ ਦਾ ਵੱਡਾ ਉਸਾਰੂ ਰੋਲ ਅਜੇ ਵੀ ਸਾਹਮਣੇ ਨਹੀਂ ਰਿਹਾ। ਕੁਦਰਤ ਦੀ ਅਨਮੋਲ ਦਾਤ ਪਾਣੀ ਜੋ ਸਾਰੇ ਨਾਗਰਿਕਾਂ ਨੂੰ ਅਜੇ ਵੀ ਸਾਮਾਨ ਰੂਪ ਵਿਚ ਨਹੀਂ ਮਿਲ ਰਿਹਾ।ਇਸ ਪਾੜੇ ਸਬੰਧੀ ਅਸੀਂ ਵੀ ਬਰਾਬਰ ਜਿੰਮੇਵਾਰ ਹਾਂ।ਇਸ ਤੋਂ ਬਾਕੀ ਤਰੱਕੀ ਦੇ ਅੰਦਾਜ਼ੇ ਵੀ ਸਹਿਜ਼ੇ ਲੱਗ ਸਕਦੇ ਹਨ।ਅਮੀਰ ਅਤੇ ਗਰੀਬ ਵਿਚ ਪੀਣ ਵਾਲੇ ਪਾਣੀ ਦਾ ਪਾੜਾ ਅੱਜ ਭੱਖਦਾ ਮਸਲਾ ਹੈ।ਜੋ ਲੋਕ ਫਿਲਟਰ ਘਰਾਂ ਵਿਚ ਲਗਵਾ ਕੇ ਪਾਣੀ ਪੀਦੇਂ ਹਨ।ਉਹਨਾਂ ਦੇ ਘਰ ਰਿਸ਼ਤੇਦਾਰ ਅਤੇ ਹੋਰ
Typing Editor Typed Word : Switch languages (Punjabi) from the taskbar. If you get any difficulty click here
Note: Minimum 276 words are required to enable this repeat button.