Punjabi Typing Paragraph
ਪਿਛਲੇ ਕੁਝ ਸਮੇਂ ਤੋਂ ਬੱਚੀਆਂ ਨਾਲ ਹੋ ਰਹੇ ਬਲਾਤਕਾਰ ਤੇ ਹੱਤਿਆਵਾਂ ਦਾ ਸਿਲਸਿਲਾ ਰੁਕਣ ਵਿੱਚ ਨਹੀਂ ਰਿਹਾ। ਇਹਨਾਂ ਹੈਵਾਨੀਅਤ ਭਰੀਆਂ ਘਟਨਾਵਾਂ ਵਿਰੁੱਧ ਸਮੁੱਚੇ ਦੇਸ ਵਿੱਚ ਲੋਕ ਸੜਕਾਂ ਉੱਤੇ ਨਿਕਲ ਕੇ ਆਪਣੇ ਰੋਹ ਦਾ ਪ੍ਰਗਟਾਵਾ ਕਰ ਰਹੇ ਹਨ। ਜੰਮੂ ਦੇ ਕਠੂਆ ਵਿੱਚ ਇੱਕ ਅੱਠ ਸਾਲਾ ਬੱਚੀ ਦੀ ਗੈਂਗਰੇਪ ਤੋਂ ਬਾਅਦ ਕੀਤੀ ਗਈ ਹੱਤਿਆ ਵਿਰੁੱਧ ਤਾਂ ਕੌਮਾਂਤਰੀ ਭਾਈਚਾਰੇ ਨੇ ਵੀ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ ਹੈ। ਪਹਿਲਾਂ ਯੂ ਐੱਨ ਦੇ ਸਕੱਤਰ ਜਨਰਲ ਵੱਲੋਂ ਇਸ ਘਟਨਾ ਦੀ ਨਿੰਦਾ ਕਰਦਿਆਂ ਮੰਗ ਕੀਤੀ ਗਈ ਸੀ ਕਿ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਹੁਣ ਦੁਨੀਆ ਭਰ ਦੇ 600 ਸਿੱਖਿਆ ਸ਼ਾਸਤਰੀਆਂ ਨੇ ਪ੍ਰਧਾਨ ਮੰਤਰੀ ਦੇ ਨਾਂਅ ਲਿਖੇ ਖੁੱਲ੍ਹੇ ਖਤ ਵਿੱਚ ਕਠੂਆ ਅਤੇ ਉਨਾਵ ਬਲਾਤਕਾਰ ਮਾਮਲਿਆਂ ਵਿੱਚ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਸੰਬੋਧਤ ਆਪਣੇ ਪੱਤਰ ਵਿੱਚ ਕਿਹਾ ਹੈ, 'ਅਸੀਂ ਕਠੂਆ-ਉਨਾਵ ਅਤੇ ਉਸ ਤੋਂ ਬਾਅਦ ਦੀਆਂ ਘਟਨਾਵਾਂ ਉੱਤੇ ਆਪਣੇ ਗਹਿਰੇ ਗੁੱਸੇ ਅਤੇ ਪੀੜ ਦਾ ਇਜ਼ਹਾਰ ਕਰਦੇ ਹਾਂ। ਅਸੀਂ ਦੇਖਿਆ ਹੈ ਕਿ ਦੇਸ ਦੀ ਗੰਭੀਰ ਸਥਿਤੀ ਅਤੇ ਸੱਤਾਪੱਖੀਆਂ ਦੇ ਹਿੰਸਾ ਨਾਲ ਜੁੜੇ ਹੋਣ ਦੀਆਂ ਘਟਨਾਵਾਂ ਸੰਬੰਧੀ ਤੁਸੀਂ ਲੰਮੀ ਚੁੱਪ ਵੱਟ ਰੱਖੀ ਹੈ।' ਇਸ ਪੱਤਰ ਉੱਤੇ ਨਿਊ ਯਾਰਕ ਵਿਸ਼ਵ ਵਿਦਿਆਲਿਆ, ਬਰਾਊਨ ਵਿਸ਼ਵ ਵਿਦਿਆਲਿਆ, ਹਾਵਰਡ ਵਿਸ਼ਵ ਵਿਦਿਆਲਿਆ ਤੇ ਕੋਲੰਬੀਆ ਵਿਸ਼ਵ ਵਿਦਿਆਲਿਆ ਸਮੇਤ ਵੱਖ-ਵੱਖ ਆਈ ਆਈ ਟੀ ਸੰਸਥਾਨਾਂ ਦੇ ਪ੍ਰੋਫ਼ੈਸਰਾਂ ਤੇ ਵਿਦਵਾਨਾਂ ਨੇ ਦਸਤਖ਼ਤ ਕੀਤੇ ਹਨ। ਇਸ ਤੋਂ ਪਹਿਲਾਂ ਦੇਸ ਦੇ 49 ਰਿਟਾਇਰ ਅਫ਼ਸਰਾਂ ਨੇ ਵੀ ਪ੍ਰਧਾਨ ਮੰਤਰੀ ਨੂੰ ਇੱਕ ਖਤ ਲਿਖਿਆ ਸੀ। ਇਸ ਖਤ ਵਿੱਚ ਲਿਖਿਆ ਗਿਆ ਸੀ, 'ਕਠੂਆ ਤੇ ਉਨਾਵ ਦੀਆਂ ਦਰਦਨਾਕ ਘਟਨਾਵਾਂ ਦੱਸਦੀਆਂ ਹਨ ਕਿ ਸਰਕਾਰ ਆਪਣੀਆਂ ਬਹੁਤ ਹੀ ਮੁੱਖ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਿੱਚ ਨਾਕਾਮ ਹੋਈ ਹੈ। ਇਹ ਸਾਡਾ ਸਭ ਤੋਂ ਕਾਲਾ ਦੌਰ ਹੈ ਅਤੇ ਇਸ ਨਾਲ ਨਿਪਟਣ ਵਿੱਚ ਸਰਕਾਰ ਅਤੇ ਰਾਜਨੀਤਕ ਪਾਰਟੀਆਂ ਦੀ ਕੋਸ਼ਿਸ਼ ਬਹੁਤ ਹੀ ਘੱਟ ਤੇ ਪੇਤਲੀ ਹੈ।' ਪੱਤਰ ਵਿੱਚ ਅੱਗੇ ਲਿਖਿਆ ਗਿਆ ਸੀ, 'ਨਾਗਰਿਕ ਸੇਵਾਵਾਂ ਨਾਲ ਜੁੜੇ ਸਾਡੇ ਨੌਜਵਾਨ ਅਫ਼ਸਰ ਵੀ ਜਾਪਦਾ ਹੈ ਕਿ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਨਾਕਾਮ ਰਹੇ ਹਨ।' ਇਸ ਪੱਤਰ ਰਾਹੀਂ ਮੰਗ ਕੀਤੀ ਗਈ ਸੀ
Typing Editor Typed Word : Switch languages (Punjabi) from the taskbar. If you get any difficulty click here
Note: Minimum 276 words are required to enable this repeat button.