Punjabi Typing Paragraph
ਜਦੋਂ ਵੀ ਕੋਈ ਵਿਕਸਿਤ ਦੇਸ਼ ਕੋਈ ਨਵੀਂ ਤਕਨੀਕ ਵਿਕਸਿਤ ਕਰਦਾ ਹੈ ਸੁਭਾਵਿਕ ਹੈ ਉਸਦਾ ਮਕਸਦ ਉਸ ਤਕਨੀਕ ਰਾਹੀਂ ਆਪਣੇ ਦੇਸ਼ ਦੇ ਆਰਥਿਕ ਪੱਖ ਨੂੰ ਮਜ਼ਬੂਤ ਕਰਨਾ ਹੁੰਦਾ ਹੈ ਅਤੇ ਇਸ ਲਈ ਉਹ ਮੰਡੀਆਂ ਭਾਵ ਅਜਿਹੇ ਦੇਸ਼ਾਂ ਦੀ ਭਾਲ ਕਰਦਾ ਹੈ ਜਿੱਥੇ ਉਹ ਉਸਦੀ ਤਕਨੀਕ ਨਾਲ ਵਿਕਸਿਤ ਕੀਤੀ ਵਸਤੂ ਨੂੰ ਵੇਚਿਆ ਜਾ ਸਕੇ।ਸਾਡਾ ਦੇਸ਼ ਵਿਸ਼ਵ ਲਈ ਸਭ ਤੋਂ ਵਧ ਵਸਤੂਆਂ ਵੇਚਣ ਲਈ ਪਹਿਲੀ ਪਸੰਦ ਹੈ ਖਾਸ ਕਰਕੇ ਇਲੈਕਟ੍ਰਾਨਿਕ ਵਸਤਾਂ।ਅੱਜ ਦੁਨੀਆਂ ਵਿਚ ਸ਼ਾਇਦ ਸਭ ਤੋਂ ਵਧ ਮੋਬਾਇਲ ਫੋਨ ਦੀ ਵਰਤੋਂ ਸਾਡੇ ਦੇਸ਼ ਵਿਚ ਹੀ ਹੁੰਦੀ ਹੋਵੇਗੀ।ਜਿਥੇ ਨਵੀਂ ਤਕਨੀਕ ਸੁਖ ਸੁਵਿਧਾਵਾਂ ਲੈ ਕੇ ਆਉਂਦੀ ਹੈ ਉਸਦੇ ਨਾਕਰਾਤਮਕ ਪ੍ਰਭਾਵਾਂ ਨੂੰ ਵੀ ਅੱਖੋਂ ਉਹਲੇ ਨਹੀਂ ਕੀਤਾ ਜਾ ਸਕਦਾ।ਮੋਬਾਈਲ ਫੋਨ ਨੂੰ ਹੀ ਲੈ ਲਓ,ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਕੋਈ ਵਿਰਲਾ ਹੀ ਹੋਵੇਗਾ ਜੋ ਇਸਦੀ ਪਕੜ ਤੋਂ ਅਛੁਤਾ ਰਿਹਾ ਹੋਵੇ।ਸਵੇਰੇ ਜਾਗ ਖੁਲ੍ਹਣ ਤੋਂ ਲੈ ਕੇ ਰਾਤੀਂ ਸੌਣ ਤਕ ਮੋਬਾਇਲ ਸਾਡਾ ਗੂੜ੍ਹਾ ਸਾਥੀ ਬਣ ਚੁੱਕਾ ਹੈ ਅਤੇ ਇਸ ਤੋਂ ਬਿਨਾਂ ਹੁਣ ਸਾਡੀ ਜਿੰਦਗੀ ਰੁਕ ਗਈ ਜਾਪਦੀ ਹੈ। ਇਸੇ ਤਰ੍ਹਾਂ ਹੋਇਆ ਇਹ ਕਿ ਇਕ ਦਿਨ ਦਫਤਰ ਕੰਮ ਤੇ ਜਾਂਦੇ ਹੋਏ ਕਾਹਲੀ ਵਿਚ ਮੋਬਾਇਲ ਘਰ ਰਹਿ ਗਿਆ।ਅੱਧੇ ਰਸਤੇ ਵਿਚ ਯਾਦ ਆਇਆ ਪਰ ਕੰਮ ਤੇ ਲੇਟ ਹੋ ਜਾਣ ਦੇ ਡਰੋਂ ਵਾਪਸ ਘਰ ਮੁੜਕੇ ਫੋਨ ਚੁਕਣ ਦੀ ਹਿੰਮਤ ਨਾ ਹੋਈ।ਸੋ ਮੈਂ ਚੁਪਚਾਪ ਮਨ ਮਾਰ ਕੇ ਦਫਤਰ ਜਾਣ ਦਾ ਸੋਚਿਆ। ਅੱਜ ਰਸਤੇ ਦਾ ਸਫਰ ਵੀ ਵੱਖ ਜਿਹਾ ਲੱਗ ਰਿਹਾ ਸੀ।ਜਾਂਦੇ-ਜਾਂਦੇ ਦੇਖਿਆ ਸੜਕ ਦੇ ਨਾਲ-ਨਾਲ ਕਿੰਨੀਆਂ ਨਵੀਆਂ ਉਸਾਰੀਆਂ ਹੋ ਗਈਆਂ ਸਨ, ਸੜਕ ਕਿਨਾਰੇ ਖੜ੍ਹੇ ਹੁੰਦੇ ਦਰੱਖਤ ਵੀ ਕੱਟੇ ਜਾ ਚੁੱਕੇ ਸਨ ਤੇ ਇਹ ਸੜਕ ਵੀ ਹੁਣ ਕਿੰਨੀ ਟੁੱਟ ਚੁਕੀ ਸੀ।ਇਹ ਸਭ ਕੁੱਝ ਅੱਜ ਨਿਵੇਕਲਾ ਜਾ ਲੱਗ ਰਿਹਾ ਸੀ ਕਿਉਂਕਿ ਪਹਿਲਾਂ ਹਰ ਰੋਜ ਗਾਣੇ ਸੁਣਨ ਲਈ ਮੋਬਾਇਲ ਫੋਨ ਦੇ ਈਅਰ ਫੋਨ ਕੰਨਾਂ ਲੱਗੇ ਹੋਣ ਕਰਕੇ ਉਹਨਾਂ ਹੀ ਮਸਤ ਹੋਈ ਜਾਂਦੇ ਸੀ,ਇਹਨਾਂ ਗੱਲਾਂ ਵੱਲ ਕਦੇ ਧਿਆਨ ਹੀ ਨਹੀਂ ਗਿਆ।ਦਫਤਰ ਪਹੁੰਚ ਗਏ ਤਾਂ ਗਲਤੀ ਨਾਲ ਕਈ ਵਾਰ ਹੱਥ ਜੇਬ ਚਲਾ ਜਾਂਦਾ ਸੀ ਮੋਬਾਇਲ ਕੱਢਣ ਲਈ ਪਰ ਫਿਰ ਚੇਤਾ ਆਉਂਦਾ ਕਿ ਉਹ
Typing Editor Typed Word : Switch languages (Punjabi) from the taskbar. If you get any difficulty click here
Note: Minimum 276 words are required to enable this repeat button.