Punjabi Typing Paragraph
1930 ਦੇ ਦਹਾਕੇ ਵਿੱਚ ਪੰਜਾਬੀ ਸਿਨਮਾ ਦਾ ਖ਼ੂਬਸੂਰਤ ਆਗ਼ਾਜ਼ ਪੰਜਾਬੀ ਜ਼ੁਬਾਨ ਦੀ ਪਹਿਲੀ ਬੋਲਦੀ ਫੀਚਰ ਫ਼ਿਲਮ ਇਸ਼ਕ-ਏ-ਪੰਜਾਬ ਉਰਫ਼ ਮਿਰਜ਼ਾ ਸਾਹਿਬਾਂ ਤੋਂ ਹੋਇਆ। 29 ਮਾਰਚ, 1935 ਨੂੰ ਨਿਰੰਜਨ ਟਾਕੀਜ਼, ਲਾਹੌਰ ਵਿੱਚ ਪ੍ਰਦਰਸ਼ਿਤ ਹੋਈ ਇਸ ਫ਼ਿਲਮ ਦੇ ਪਹਿਲੇ ਹੀਰੋ ਬਣਨ ਦਾ ਮਾਣ ਹਾਸਲ ਕਰਨ ਵਾਲੇ ਭਾਈ ਦੇਸਾ ਪੰਜਾਬ ਦੇ ਇੱਕ ਰਬਾਬੀ ਖ਼ਾਨਦਾਨ ਨਾਲ ਸਬੰਧ ਰੱਖਦੇ ਸਨ। ਜਿਨ੍ਹਾਂ ਦਾ ਕਸਬ ਗੁਰਦੁਆਰਾ ਸਾਹਿਬਾਨ ਵਿੱਚ ਸ਼ਬਦ-ਕੀਰਤਨ ਕਰਨਾ ਹੁੰਦਾ ਸੀ, ਪਰ ਭਾਈ ਦੇਸਾ ਦੇ ਹੀਰੋਨੁਮਾ ਚਿਹਰੇ ਨੇ ਉਨ੍ਹਾਂ ਨੂੰ ਫ਼ਿਲਮਾਂ ਦਾ ਹੀਰੋ ਬਣਾ ਦਿੱਤਾ, ਜਿਸਦਾ ਉਨ੍ਹਾਂ ਨੇ ਅੰਦਾਜ਼ਾ ਵੀ ਨਹੀਂ ਲਾਇਆ ਸੀ। ਭਾਈ ਦੇਸਾ ਦਾ ਜਨਮ ਮੁਸਲਿਮ ਪੰਜਾਬੀ ਪਰਿਵਾਰ ਵਿੱਚ 1905 ਨੂੰ ਅੰਮ੍ਰਿਤਸਰ ਵਿਖੇ ਹੋਇਆ। ਇਨ੍ਹਾਂ ਦੇ ਵਾਲਿਦ ਭਾਈ ਸਾਈਂ ਦਿੱਤਾ ਜੀ ਹਜ਼ੂਰੀ ਰਬਾਬੀ ਸਨ। ਮੁਸਲਿਮ ਹੁੰਦਿਆਂ ਹੋਇਆਂ ਵੀ ਉਨ੍ਹਾਂ ਦੀ ਗੁਰੂ ਘਰ ਪ੍ਰਤੀ ਅਥਾਹ ਸ਼ਰਧਾ ਸੀ ਕਿਉਂਕਿ ਉਨ੍ਹਾਂ ਦੇ ਵੱਡ-ਵਡੇਰੇ ਵੀ ਅੰਮ੍ਰਿਤਸਰ ਵਿਖੇ 19ਵੀਂ ਸਦੀ ਦੇ ਭਾਈ ਮਹਿਰਾ ਅਤੇ ਖ਼ੈਰਾ ਦੇ ਨਾਂਅ ਨਾਲ ਮਕਬੂਲ ਰਬਾਬੀ ਸਨ। ਭਾਈ ਖੈਰਾ ਦੇ ਦੋ ਪੁੱਤਰ ਭਾਈ ਲੱਡੂ ਅਤੇ ਭਾਈ ਸਾਈਂ ਦਿੱਤਾ ਸਨ। ਆਪਣੇ ਵਡੇਰਿਆਂ ਵਾਂਗ ਭਾਈ ਸਾਈਂ ਦਿੱਤਾ ਨੇ ਵੀ ਨਾਂਅ ਅਤੇ ਸ਼ੋਹਰਤ ਕਮਾਈ। ਭਾਈ ਸਾਈਂ ਦਿੱਤਾ ਦੇ ਵੀ ਅੱਗੋਂ ਦੋ ਪੁੱਤਰ ਸਨ ਭਾਈ ਦੇਸਾ ਅਤੇ ਭਾਈ ਮੁਲਖਾ। ਭਾਈ ਦੇਸਾ ਨੂੰ ਸੰਗੀਤ ਨਾਲ ਬੇਪਨਾਹ ਉਲਫ਼ਤ ਸੀ ਜੋ ਕੀਰਤਨ ਦੌਰਾਨ ਵਾਲਿਦ ਸਾਹਿਬ ਦਾ ਸਾਥ ਦਿੰਦੇ ਸਨ। ਲਿਹਾਜ਼ਾ ਉਨ੍ਹਾਂ ਦੀ ਸੰਗੀਤਕ ਸੁਹਬਤ ਮਾਣਦਿਆਂ ਭਾਈ ਦੇਸਾ ਵੀ ਸੁਰਾਂ ਦਾ ਸ਼ਾਹਸਵਾਰ ਬਣ ਗਿਆ। 1930 ਦੇ ਦਹਾਕੇ ਵਿੱਚ ਜਦੋਂ ਖ਼ਾਮੋਸ਼ ਸਿਨਮਾ ਨੂੰ ਆਵਾਜ਼ ਮਿਲੀ ਤਾਂ ਫ਼ਿਲਮਸਾਜ਼ਾਂ ਨੇ ਅਜਿਹੇ ਚਿਹਰਿਆਂ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਜੋ ਸ਼ਕਲ ਪੱਖੋਂ ਖ਼ੂਬਸੂਰਤ ਹੋਣ ਦੇ ਨਾਲ-ਨਾਲ ਵਧੀਆ ਗਾ ਵੀ ਸਕਦੇ ਹੋਣ ਕਿਉਂਕਿ ਉਸ ਵਕਤ ਪਿੱਠਵਰਤੀ ਗੁਲੂਕਾਰੀ ਦਾ ਰਿਵਾਜ ਨਹੀਂ ਸੀ ਅਤੇ ਫ਼ਨਕਾਰਾਂ ਨੂੰ ਆਪਣੇ ਤੇ ਫ਼ਿਲਮਾਏ ਜਾਣ ਵਾਲੇ ਗੀਤ ਖ਼ੁਦ ਗਾਉਣੇ ਪੈਂਦੇ ਸਨ। ਲਿਹਾਜ਼ਾ ਉਹੀ ਗਵੱਈਏ ਕਾਮਯਾਬੀ ਹਾਸਲ ਕਰ ਸਕੇ ਜਿਨ੍ਹਾਂ ਵਿੱਚ ਇਹ ਦੋਵੇਂ ਖ਼ੂਬੀਆਂ ਮੌਜੂਦ ਸਨ। ਇਹ ਖ਼ੂਬਸੂਰਤ ਮੌਕਾ ਭਾਈ ਦੇਸਾ ਨੇ ਵੀ ਹੱਥੋਂ ਨਹੀਂ ਜਾਣ ਦਿੱਤਾ। ਭਾਈ ਦੇਸਾ 30 ਸਾਲਾ ਨੌਜਵਾਨ ਸੀ ਅਤੇ ਸ਼ਕਲ ਪੱਖੋਂ ਨਿਰਾ
Typing Editor Typed Word : Switch languages (Punjabi) from the taskbar. If you get any difficulty click here
Note: Minimum 276 words are required to enable this repeat button.