Punjabi Typing Paragraph
ਸੁਨਾਮ ਸ਼ਹਿਰ ਦੇ ਕੋਲੋਂ ਲੰਘਦੇ ਸਰਹਿੰਦ ਚੋਅ ਕੋਲ ਖੜਾ ਕੋਸ ਮੀਨਾਰ ਅਪਣੀ ਹੋਣੀ ਨੂੰ ਕੋਸ ਰਿਹਾ ਪ੍ਰਤੀਤ ਹੁੰਦਾ ਹੈ। ਬੀਤੇ ਸਮੇਂ ਰਾਹਗੀਰਾਂ ਦਾ ਰਾਹ ਦਸੇਰਾ ਕੋਸ ਮੀਨਾਰ ਅੱਜ ਕਿਸੇ ਅਜਿਹੇ ਹਮਦਰਦ ਦੀ ਰਾਹ ਵੇਖ ਰਿਹਾ ਹੈ ਜੋ ਇਸਨੂੰ ਖੇਰੂੰ-ਖੇਰੂੰ ਹੋਣ ਤੋਂ ਬਚਾ ਸਕੇ। ਇੱਥੋਂ ਦੇ ਬਹੁਤੇ ਲੋਕਾਂ ਨੂੰ ਨਹੀਂ ਪਤਾ ਕਿ ਸ਼ਹਿਰ ਵਿੱਚ ਸਦੀਆਂ ਪੁਰਾਣਾ ਕੋਸ ਮੀਨਾਰ ਮੌਜ਼ੂਦ ਹੈ। ਜਿਨ੍ਹਾਂ ਨੂੰ ਇਸ ਬਾਰੇ ਪਤਾ ਹੈ ਉਹ ਇਸ ਨੂੰ ਰਾਵਣ ਦੀ ਸਮਾਧ ਜਾਂ ਲੰਕਾ ਕਰਕੇ ਹੀ ਜਾਣਦੇ ਹਨ। ਸੁਨਾਮ ਦੇ ਬਹੁਤ ਥੋੜੇ ਲੋਕ ਹਨ, ਜੋ ਇਸ ਮੀਨਾਰ ਦੀ ਇਤਿਹਾਸਕ ਮੱਹਤਤਾ ਜਾਣਦੇ ਹਨ ਤੇ ਉਹ ਸਰਕਾਰ ਪਾਸੋਂ ਇਸਨੂੰ ਵਿਰਾਸਤੀ ਕੌਮੀ ਜਾਇਦਾਦ ਐਲਾਨੇ ਜਾਣ ਲਈ ਯਤਨਸ਼ੀਲ ਵੀ ਹਨ। ਸੁਨਾਮ ਦਾ ਸੱਭਿਆਚਾਰਕ ਇਤਿਹਾਸ ਲਿਖਣ ਵਾਲੇ ਸਾਹਿਤਕਾਰ ਜੰਗੀਰ ਸਿੰਘ ਰਤਨ ਨੇ ਆਪਣੀ ਪੁਸਤਕ ਵਿੱਚ ਇਸ ਦਾ ਜ਼ਿਕਰ ਕੀਤਾ ਹੈ। ਇਸ ਮੀਨਾਰ ਬਾਰੇ ਸੁਨਾਮ ਦੇ ਹੀ ਇੱਕ ਪੁਰਾਤਤਵ ਖੋਜੀ ਬਾਬੂ ਰਾਮੇਸ਼ਵਰ ਦਾਸ ਜਿੰਦਲ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਦੇ ਪੁਰਾਤਤਵ ਵਿਭਾਗ ਦੀ ਟੀਮ ਜੋ ਲਗਭਗ 1989 ਵਿੱਚ ਡਾ. ਦਵਿੰਦਰ ਹਾਂਡਾ ਦੀ ਅਗਵਾਈ ਵਿੱਚ ਸੁਨਾਮ ਆਈ ਸੀ ਮੁਤਾਬਕ ਇਹ ਕੋਸ ਮੀਨਾਰ ਸੱਤਵੀਂ ਸਦੀ ਵਿੱਚ ਭਾਰਤ ਤੇ ਰਾਜ ਕਰਨ ਵਾਲੇ ਪ੍ਰਤੀਹਾਰਾ ਰਾਜਿਆਂ ਦੇ ਸਮੇਂ ਦਾ ਹੈ। ਸ਼੍ਰੀ ਜਿੰਦਲ ਨੇ ਇਤਿਹਾਸਕਾਰ ਫ਼ੌਜਾ ਸਿੰਘ ਦੀ ਪੁਸਤਕ ਸਰਹੰਦ ਥਰੂ ਏਜਜ਼ ਦਾ ਹਵਾਲਾ ਦਿੰਦਿਆ ਦੱਸਿਆ ਕਿ 322 ਬੀ.ਸੀ. ਵਿੱਚ ਜਦੋਂ ਭਾਰਤ ਤੇ ਮੌਰੀਆ ਵੰਸ਼ ਦਾ ਰਾਜ ਸੀ ਉਸ ਸਮੇਂ ਸੁਨਾਮ ਰਾਹੀਂ ਇੱਕ ਰਸਤਾ ਜਾਂਦਾ ਸੀ ਜੋ ਭਾਰਤ ਨੂੰ ਮੱਧ ਏਸ਼ੀਆ ਦੇ ਖਿੱਤੇ ਨਾਲ ਜੋੜਦਾ ਸੀ। ਇਸ ਦੀ ਲੰਬਾਈ 2500 ਕਿਲੋਮੀਟਰ ਦੇ ਲਗਭਗ ਸੀ। ਇਸ ਰਾਹ ਨੂੰ ਉੱਤਰ-ਪੱਥ ਜਾਂ ਰਾਜ ਪੱਥ ਵੀ ਕਿਹਾ ਜਾਂਦਾ ਸੀ। ਸ਼੍ਰੀ ਜਿੰਦਲ ਮੁਤਾਬਕ ਪ੍ਰਤੀਹਾਰਾ ਰਾਜਿਆਂ ਨੇ ਇਸ ਰਾਹ ਤੇ ਕੋਸ ਮੀਨਾਰ ਬਣਵਾਏ ਸਨ। ਇਸ ਮੀਨਾਰ ਕੋਲ ਸਮੇਂ ਦਿਆਂ ਸ਼ਾਸਕਾਂ ਦੁਆਰਾ ਕੁਝ ਕਮਰੇ ਵੀ ਬਣਵਾਏ ਗਏ ਸਨ ,ਜਿਨ੍ਹਾਂ ਵਿੱਚ ਫ਼ੌਜੀ ਅਤੇ ਹੋਰ ਕਰਮਚਾਰੀ ਠਹਿਰਦੇ ਸਨ। ਮਾਰਗ ਤੇ ਹਰੇਕ ਕੋਹ ਬਾਅਦ ਇਨ੍ਹਾਂ ਮੀਨਾਰਾਂ ਦੀ ਉਸਾਰੀ ਕੀਤੀ ਗਈ ਸੀ। ਇਸ ਮਾਰਗ ਦੀ ਵਰਤੋਂ ਵਪਾਰੀ ਵੀ ਕਰਦੇ ਸਨ ਬਾਬੂ ਜਿੰਦਲ ਅਨੁਸਾਰ
Typing Editor Typed Word : Switch languages (Punjabi) from the taskbar. If you get any difficulty click here
Note: Minimum 276 words are required to enable this repeat button.