Punjabi Typing Paragraph
ਵਫ਼ਾਦਾਰੀ ਦੀਆਂ ਵੀ ਕਿਸਮਾਂ ਹੁੰਦੀਆਂ ਹਨ। ਇਨ੍ਹਾਂ ਵਿਚੋਂ ਸਭ ਤੋਂ ਦਿਲਚਸਪ ਸਿਆਸੀ ਵਫ਼ਾਦਾਰੀ ਹੈ। ਦਿਲਚਸਪ ਇਸ ਲਈ ਕਿ ਇਹ ਮੁਆਵਜ਼ਾ ਰਹਿਤ ਵਫ਼ਾਦਾਰੀ ਨਹੀਂ ਹੋ ਸਕਦੀ। ਤੁਹਾਡੀ ਵਫ਼ਾ ਕਿਸੇ ਨਾ ਕਿਸੇ ਸ਼ਰਤ ਨਾਲ ਬੱਝੀ ਹੈ। ਜਿਵੇਂ ਰਲ ਕੇ ਬਹੁਤ ਸਾਰੀਆਂ ਸਵਾਰੀਆਂ ਇਕ ਗੱਡੀ ਨੂੰ ਧੱਕਦੀਆਂ ਹਨ ਬਈ ਜਦੋਂ ਇਹ ਤੁਰ ਪਈ ਤਾਂ ਅਸੀਂ ਵੀ ਚੜ੍ਹ ਜਾਵਾਂਗੇ ਤੇ ਆਪੋ-ਆਪਣੇ ਸਟੇਸ਼ਨ ਤੇ ਲਹਿ ਜਾਵਾਂਗੇ। ਕਈ ਸਵਾਰੀਆਂ ਤਾਂ ਧੱਕਾ ਲਾਉਂਦੀਆਂ ਹੀ ਹੰਭ ਜਾਂਦੀਆਂ ਹਨ ਉਨ੍ਹਾਂ ਨੂੰ ਪਰ੍ਹਾਂ ਧੱਕ ਹੋਰ ਵੀ ਕਈ ਚੜ੍ਹ ਜਾਂਦੇ ਹਨ ਤੇ ਕਈ ਵਿਚਾਰਿਆਂ ਨੂੰ ਕਿਸੇ ਚੱਜ ਦੇ ਸਟੇਸ਼ਨ ਤੇ ਲਾਹੁਣ ਦੀ ਥਾਂ ਰਾਹ-ਕੁਰਾਹ ਉਤਾਰ ਦਿੱਤਾ ਜਾਂਦਾ ਹੈ। ਉਹ ਸਵਾਰੀਆਂ ਕਦੇ ਸ਼ਾਹ-ਸਵਾਰ ਮੁਖੀ ਨੂੰ ਕਦੇ ਆਵਦੀ ਫੱਟੜ ਹੋਈ ਵਫ਼ਾ ਨੂੰ ਵੇਖਦੀਆਂ ਹਨ ਬਈ ਬਣਿਆ ਕੀ? ਦਰਅਸਲ ਸਿਆਸਤ ਦੀ ਵੀ ਆਪਣੀ ਇਕ ਸਿਆਸਤ ਹੈ। ਇਹਦੇ ਕਈ ਰੂਪ ਨੇੜਿਓਂ ਵੇਖੇ ਹਨ। ਇਸ ਦੇ ਮਾਪ ਦਾ ਹਰ ਕੋਈ ਹੋ ਨਹੀਂ ਸਕਦਾ। ਕਿਉਂਕਿ ਇਹ ਵੱਖਰੇ ਜਮ੍ਹਾਂ-ਜੋੜ ਵਾਲੀ ਗਣਿਤ ਹੈ। ਇਕ ਸ਼ਖ਼ਸ ਨੂੰ ਬੜਾ ਮਾਣ ਸੀ ਆਪਣੇ ਸੱਚੇ-ਸੁੱਚੇ ਹੋਣ ਦਾ। ਸਮਾਜ ਸੇਵਾ ਦਾ ਵੀ ਜਜ਼ਬਾ ਭਰਪੂਰ ਸੀ। ਕੁਝ ਦਹਾਕੇ ਪਹਿਲਾਂ ਉਹ ਦਹਾੜ ਕੇ ਸਮਾਜ ਸੇਵਕਾਂ ਦੇ ਦਲ ਦਾ ਹਿੱਸਾ ਬਣੇ ਸਨ। ਆਹ ਕਰ ਦਿਆਂਗੇ ਉਹ ਕਰ ਦਿਆਂਗੇ ਅਕਸਰ ਹੀ ਸੁਣਦੇ ਰਹੇ। ਫਿਰ ਘੱਟ ਸੁਣਿਆ ਫਿਰ ਸੁਣਿਆ ਹੀ ਨਹੀਂ। ਕਿਸੇ ਨੇ ਉਤਸੁਕਤਾ ਨਾਲ ਉਨ੍ਹਾਂ ਦੇ ਸਿਆਸੀ ਗੁਰੂਆਂ ਤੋਂ ਪੁੱਛ ਲਿਆ ਬਈ ਕੀ ਮਾਜਰਾ ਹੈ? ਅੱਜਕਲ੍ਹ ਦਹਾੜ ਮੱਠੀ ਕਿਉਂ ਹੈ? ਉਹ ਕਹਿਣ ਲੱਗੇ ਜਦੋਂ ਕਿਸੇ ਸ਼ਖ਼ਸ ਦੀ ਆਵਾਜ਼ ਉੱਚੀ ਹੋਵੇ ਤਾਂ ਉਸ ਨੂੰ ਆਪਣੀ ਪਾਰਟੀ ਸ਼ਾਮਿਲ ਕਰਨ ਨੂੰ ਹਰ ਕੋਈ ਚਾਹਵਾਨ ਰਹਿੰਦਾ ਹੈ। ਅਗਲੇ ਨੂੰ ਵਿਰੋਧੀ ਧਿਰ ਦੇ ਖਿਲਾਫ਼ ਵਰਤਿਆ ਜਾ ਸਕਦਾ ਹੈ। ਚਲੋ ਭੌਂਕਣ ਵਾਲਾ ਦੂਜਿਆਂ ਦੇ ਗਲ ਪਿਆ ਤੁਸੀਂ ਤਾਂ ਬਚੇ ਰਹੇ। ਫਿਰ ਜਦੋਂ ਇਰਾਦੇ ਵੀ ਆਵਾਜ਼ ਵਾਂਗ ਉੱਚੇ ਹੋਣ ਤਾਂ ਕਮਲੇ ਨੇ ਸੁੰਘ-ਸੁੰਘ ਕੇ ਤੁਹਾਨੂੰ ਹੀ ਘੇਰਾ ਪਾਉਣਾ ਹੈ। ਕਿਉਂਕਿ ਤਾਕਤ ਦਾ ਕੋਈ ਸਿਰਾ ਭ੍ਰਿਸ਼ਟਾਚਾਰ ਦੀ ਕਿੱਲੀ ਤੋਂ ਵਾਂਝਾ ਹੋਵੇ ਇਹ ਭਲਾ ਕਿਵੇਂ ਮੁਮਕਿਨ ਹੈ? ਫਿਰ ਅਗਲੇ ਦੇ ਖੰਭ ਕੁਤਰਨੇ ਪੈਂਦੇ ਹਨ। ਚਲੋ ਗਿਆਨ
Typing Editor Typed Word : Switch languages (Punjabi) from the taskbar. If you get any difficulty click here
Note: Minimum 276 words are required to enable this repeat button.