Punjabi Typing Paragraph
ਆਮ ਧਾਰਨਾ ਹੈ ਕਿ ਜੰਗ ਦੌਰਾਨ ਵਰਤਿਆ ਜਾਣ ਵਾਲਾ ਹਰ ਦਾਅ ਤੇ ਹਥਿਆਰ ਜਾਇਜ਼ ਹੁੰਦਾ ਹੈ। ਜਾਪਦਾ ਹੈ ਕਿ ਸਾਡੇ ਸਿਆਸੀ ਆਗੂਆਂ ਨੇ ਹੁਣ ਚੋਣਾਂ ਨੂੰ ਵੀ ਜੰਗ ਦਾ ਰੂਪ ਦੇ ਦਿੱਤਾ ਹੈ। ਚਾਹੀਦਾ ਤਾਂ ਇਹ ਹੈ ਕਿ ਹਰ ਪਾਰਟੀ ਆਪਣੇ ਚੋਣ ਮੈਨੀਫੈਸਟੋ ਵਿੱਚ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪ੍ਰਚਾਰ ਕੇ ਵੋਟਾਂ ਦੀ ਮੰਗ ਕਰੇ, ਪਰ ਹੋ ਇਸ ਦੇ ਉਲਟ ਰਿਹਾ ਹੈ। ਕਰਨਾਟਕ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀਆਂ ਰੈਲੀਆਂ ਵਿੱਚ ਕਾਂਗਰਸ ਪਾਰਟੀ ਨੂੰ ਨੀਵਾਂ ਦਿਖਾਉਣ ਲਈ ਅਜਿਹੇ ਝੂਠੇ ਇਤਿਹਾਸਕ ਹਵਾਲੇ ਦਿੱਤੇ, ਜਿਹੜੇ ਸੱਚ ਦੇ ਨੇੜੇ-ਤੇੜੇ ਵੀ ਨਹੀਂ ਸਨ ਢੁੱਕਦੇ। ਕਦੇ ਇਹ ਕਹਿ ਦੇਣਾ ਕਿ ਜਵਾਹਰ ਲਾਲ ਨਹਿਰੂ ਤੇ ਰੱਖਿਆ ਮੰਤਰੀ ਕ੍ਰਿਸ਼ਨਾ ਮੈਨਨ ਨੇ ਜਨਰਲ ਥਿਮੱਈਆ ਦਾ ਅਪਮਾਨ ਕੀਤਾ ਸੀ ਤੇ ਕਦੇ ਇਹ ਕਿ ਪੰਡਤ ਜਵਾਹਰ ਲਾਲ ਨਹਿਰੂ ਸ਼ਹੀਦ ਭਗਤ ਸਿੰਘ ਤੇ ਹੋਰ ਸੁਤੰਤਰਤਾ ਸੈਨਾਨੀਆਂ ਨੂੰ ਜੇਲ੍ਹ ਵਿੱਚ ਵੀ ਕਦੇ ਮਿਲਣ ਨਹੀਂ ਸਨ ਗਏ, ਇਹ ਇਤਿਹਾਸਕ ਤੱਥਾਂ ਨੂੰ ਆਪਣੀ ਸੁਵਿਧਾ ਅਨੁਸਾਰ ਤੋੜ-ਮਰੋੜ ਕੇ ਪੇਸ਼ ਕਰਨ ਦੀ ਸਭ ਤੋਂ ਘਟੀਆ ਤੇ ਪ੍ਰਧਾਨ ਮੰਤਰੀ ਵਰਗੇ ਉੱਚੇ ਅਹੁਦੇ ਦੀ ਮਾਣ-ਮਰਿਆਦਾ ਨੂੰ ਘਟਾਉਣ ਵਾਲੀ ਹਰਕਤ ਸੀ। ਕਰਨਾਟਕ ਵਿਧਾਨ ਸਭਾ ਦੀਆਂ ਚੋਣਾਂ ਦੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ। 15 ਮਈ ਨੂੰ ਨਤੀਜਿਆਂ ਤੋਂ ਬਾਅਦ ਪਤਾ ਲੱਗ ਜਾਵੇਗਾ ਕਿ ਵੋਟਰ ਭਗਵਾਨ ਨੇ ਕਿਸ ਦੀ ਝੋਲੀ ਵਿੱਚ ਖ਼ੈਰ ਪਾਈ ਹੈ। ਇਸ ਦੇ ਵਿਸਥਾਰ ਵਿੱਚ ਨਾ ਜਾਂਦੇ ਹੋਏ ਅੱਜ ਅਸੀਂ ਪੰਜਾਬ 'ਚ ਹੋ ਰਹੀ ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਬਾਰੇ ਗੱਲ ਕਰਦੇ ਹਾਂ। ਇੱਕ ਹਫ਼ਤੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਸ਼ਾਹਕੋਟ ਦੀ ਸਮੁੱਚੀ ਚੋਣ ਮੁਹਿੰਮ ਸਿਰਫ਼ ਇੱਕ ਵਿਅਕਤੀ ਦੇ ਦੁਆਲੇ ਘੁੰਮੀ ਜਾਂਦੀ ਹੈ, ਤੇ ਇਹ ਵਿਅਕਤੀ ਹੈ ਐੱਸ ਐੱਚ ਪਰਮਿੰਦਰ ਸਿੰਘ ਬਾਜਵਾ। ਐੱਸ ਐੱਚ ਬਾਜਵਾ ਨੇ ਮਹਿਤਪੁਰ ਥਾਣੇ ਦਾ ਮੁਖੀ ਹੁੰਦਿਆਂ ਜਦੋਂ ਜਲੰਧਰ ਦੇ ਇੱਕ ਹੋਟਲ ਵਿੱਚ ਬੈਠ ਕੇ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਰੁੱਧ ਰੇਤ ਦੀ ਗ਼ੈਰ-ਕਨੂੰਨੀ ਖ਼ੁਦਾਈ ਦਾ ਕੇਸ ਦਰਜ ਕਰ ਲਿਆ ਤਾਂ ਦੋਵੇਂ ਵਿਰੋਧੀ ਪਾਰਟੀਆਂ; ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ
Typing Editor Typed Word : Switch languages (Punjabi) from the taskbar. If you get any difficulty click here
Note: Minimum 276 words are required to enable this repeat button.