Punjabi Typing Paragraph
ਆਲਸ ਦਾ ਤਿਆਗ ਕਰ ਕੇ ਚੰਗੀਆਂ ਆਦਤਾਂ ਨੂੰ ਅਪਣਾਉਣਾ ਹੀ ਉੱਤਮ ਜੀਵਨ ਦੀ ਨਿਸ਼ਾਨੀ ਹੈ ਜੇਕਰ ਆਲਸ ਨਾਮਕ ਬਿਮਾਰੀ ਦਾ ਤਿਆਗ ਨਾ ਕੀਤਾ ਗਿਆ ਤਾਂ ਜਿਵੇਂ ਦੀ ਜ਼ਿੰਦਗੀ ਆਲਸ ਨਾਲ ਭਰ ਕੇ ਨਿਰਾਸ਼ਾ ਵਾਲੀ ਜ਼ਿੰਦਗੀ ਬਤੀਤ ਕਰ ਰਹੇ ਹੋ ਉਸੇ ਤਰਾਂ ਬਾਕੀ ਰਹਿੰਦੀ ਅਨਮੋਲ ਜ਼ਿੰਦਗੀ ਦੇ ਪਲਾਂ ਨੂੰ ਵੀ ਨਿਰਾਸਤਾ ਅਤੇ ਉਦਾਸੀ ਭਰਿਆ ਬਣਾ ਕੇ ਬਗੈਰ ਖੁੱਸੀਆਂ ਦੇ ਖੇੜਿਆਂ ਨੂੰ ਲੁੱਟਿਆਂ ਬਿਤਾਉਣਾ ਪਵੇਗਾ। ਇਹ ਤਾਂ ਸੱਚ ਹੈ ਕਿਹਾ ਕਿ ”ਵਾਰਿਸ ਸਾਹ ਨਾ ਆਦਤ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ” ਪਰ ਮਾੜੀਆਂ ਆਦਤਾਂ ਨੂੰ ਛੱਡਣਾ ਵੀ ਇੰਨਾ ਔਖਾਲਾ ਕੰਮ ਨਹੀਂ ਹੈ ਜਿਨ੍ਹਾਂ ਇਨਸਾਨੀ ਸੋਚ ਨੇ ਸੋਚ ਰੱਖਿਆ ਹੈ ਜੇਕਰ ਕਿਸੇ ਭੈੜੀ ਮਾੜੀ ਗੱਲ ਦੀ ਆਦਤ ਪੈ ਵੀ ਗਈ ਤਾਂ ਉਸ ਨੂੰ ਦੂਰ ਕਰਨਾ ਆਸਾਨ ਨਹੀਂ ਹੈ ਪਰ ਸੱਚ ਤਾਂ ਇਹ ਹੈ ਕਿ ਕਿਸੇ ਵੀ ਆਦਤ ਨੂੰ ਬਦਲਣਾ ਬਹੁਤ ਜ਼ਿਆਦਾ ਔਖਾ ਨਹੀਂ ਹੁੰਦਾ ਪਰ ਇਸ ਲਈ ਮਜ਼ਬੂਤ ਇਰਾਦਿਆਂ ਦੀ ਜ਼ਰੂਰਤ ਹੁੰਦੀ ਹੈ ਜੋ ਕਿ ਹਰ ਇੱਕ ਇਨਸਾਨ ਵਿਚ ਅਵੱਲੇ ਜਿਹੇ ਗੁਣ ਦੇ ਰੂਪ ਵਿਚ ਛੁਪੀ ਹੁੰਦੀ ਹੈ ਬਸ ਪਹਿਚਾਣ ਦੀ ਲੋੜ ਹੋਣੀ ਚਾਹੀਦੀ ਹੈ। ਮਾਹਿਰਾਂ ਦੁਆਰਾ ਕੀਤੀਆਂ ਗਈਆਂ ਬਹੁਤ ਸਾਰੀਆਂ ਖੋਜਾਂ ਮੁਤਾਬਿਕ ਇੱਕ ਕੰਮ ਨੂੰ ਲਗਾਤਾਰ 21 ਦਿਨ ਕਰਦੇ ਰਹੋ ਤਾਂ ਉਸ ਕੰਮ ਦੀ ਆਦਤ ਹੋ ਜਾਂਦੀ ਹੈ। ਅਸਲ ਵਿਚ ਕਿਸੇ ਵੀ ਛੋਟੀ-ਛੋਟੀ ਗੱਲ ਵੱਲ ਖ਼ਾਸ ਧਿਆਨ ਨਾ ਦੇਣਾ ਹੀ ਸਿਹਤ ਲਈ ਹਾਨੀਕਾਰਕ ਬਣ ਜਾਂਦਾ ਹੈ। ਅਕਸਰ ਲੋਕ ਸਵੇਰ ਦਾ ਨਾਸ਼ਤਾ ਨਹੀਂ ਕਰਦੇ ਜਾਂ ਜਲਦੀ-ਜਲਦੀ ‘ਚ ਸਵੇਰ ਦਾ ਬੇਕਫਾਸਟ ਕਰਨਾਂ ਛਡ ਹੀ ਦਿੰਦੇ ਹਨ ਜੋ ਕਿ ਤੰਦਰੁਸਤ ਸਿਹਤ ਲਈ ਬਿਲਕੁਲ ਠੀਕ ਨਹੀਂ। ਯਾਦ ਰਹੇ ਸਵੇਰ ਦਾ ਨਾਸ਼ਤਾ ਦਿਨ ਦਾ ਸਭ ਤੋਂ ਮਹੱਤਵਪੂਰਨ ਖਾਣਾ ਹੁੰਦਾ ਹੈ। ਇੱਕ ਗੱਲ ਹੋਰ ਵੀ ਦਿਨ ‘ਚ 5 ਤੋਂ 6 ਬਾਰ ਹਲਕੇ ਸਨੈਕਸ ਲੈਂਦੇ ਰਹਿਣੇ ਚਾਹੀਦੇ ਹਨ। ਨਾਸ਼ਤੇ ‘ਚ ਪੋਟੀਨ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਕਹਿੰਦੇ ਨੇ ਕਿ ਬੰਦਾ ਪੇਟ ਪਾਲਣ ਲਈ ਹੀ ਤਾਂ ਕਮਾਉਂਦਾ ਹੈ ਪਰ ਖਾਣ ਲੱਗਿਆਂ ਸਭ ਤੋਂ ਘੱਟ ਧਿਆਨ ਦਿੰਦਾ ਹੈ। ਆਫਿਸ ਜਾਂ ਕਿਤੇ ਹੋਰ ਕੰਮ ਕਰਨ ਲਈ ਫਟਾਫਟ ਖਾਣਾ ਖਾ ਜਾ ਕਹਿ
Typing Editor Typed Word : Switch languages (Punjabi) from the taskbar. If you get any difficulty click here
Note: Minimum 276 words are required to enable this repeat button.