Punjabi Typing Paragraph
ਅੱਜ ਅਸੀਂ ਆਪਣੇ ਰੁਝੇਵਿਆ ਵਿੱਚ ਇਨ੍ਹਾਂ ਖੁੰਝ ਚੁੱਕੇ ਹਾਂ ਕਿ ਸਾਡੇ ਕੋਲ ਆਪਣੇ ਆਪ ਲਈ ਹੀ ਸਮਾਂ ਨਹੀ ਰਿਹਾ। ਪਰ ਫੇਰ ਵੀ ਅੱਜ ਦਾ ਹਰ ਇਕ ਵਰਗ, ਨੌਜਵਾਨ ਕਿਸੇ ਨਾ ਕਿਸੇ ਤਰ੍ਹਾਂ ਇੰਟਰਨੈੱਟ ਦੇ ਨਾਲ ਜੁੜਿਆ ਅਤੇ ਉਸ ਦੀ ਵਰਤੋਂ ਨੂੰ ਕਿਸੇ ਵੀ ਹੋਰ ਕੰਮ ਤੋਂ ਵੱਧ ਸਮਾਂ ਅਤੇ ਧਿਆਨ ਦਿੰਦਾ ਹੈ। ਬਚੇ, ਨੌਜਵਾਨ ਅਤੇ ਕੁੱਝ ਸਿਆਣੇ ਲੋਕ ਵੀ ਇੰਟਰਨੈੱਟ ਦੀ ਵਰਤੋਂ ਆਪਣੇ ਮੋਬਾਈਲ ਫੋਨ, ਟੈਬ ਅਤੇ ਕੰਪਿਊਟਰ ਰਾਂਹੀ ਕਰਦੇ ਹਨ। ਇਸ ਦੇ ਵਿੱਚ ਕੋਈ ਸ਼ੱਕ ਨਹੀ ਹੈ ਕਿ ਇੰਟਰਨੈੱਟ ਗਿਆਨ ਦਾ ਉਹ ਸਰੋਤ ਹੈ ਜਿਸ ਦਾ ਕੋਈ ਅੰਤ ਨਹੀ ਕਿਸੇ ਵਿਸ਼ੇ, ਵਿਅਕਤੀ ਜਾਂ ਖੋਜ ਦਾ ਕੰਮ ਕਰਨਾ ਹੋਵੇ ਤਾਂ ਮਿੰਟੋ ਮਿੰਟ ਵਿੱਚ ਹੋ ਜਾਂਦਾ ਹੈ। ਇੰਟਰਨੈੱਟ ਦੇ ਦੁਆਰਾ ਟਿਕਟ ਰਾਖਵਾਕਰਨ, ਬਿੱਲ ਅਦਾਇਗੀ, ਆਨ-ਲਾਈਨ ਪਰੀਖਿਆ ਆਦਿ ਕੰਮ ਬਹੁਤ ਸੌਖਾ ਹੋ ਗਿਆ ਹੈ। ਇੰਟਰਨੈੱਟ ਦੇ ਨਾਲ ਅਸੀਂ ਆਪਣੇ ਸੰਦੇਸ਼ ਦੂਰ ਰਹਿੰਦੇ ਦੋਸਤਾ ਅਤੇ ਰਿਸ਼ਤੇਦਾਰਾ ਨਾਲ ਅੱਖ ਝੱਪਕਦੇ ਹੀ ਭੇਜ ਸਕਦੇ ਹਾਂ। ਪਰ ਕੀ ਅੱਜ ਦੀ ਪੀੜ੍ਹੀ ਇਸ ਦਾ ਗਿਆਨਮਈ ਢੰਗ ਨਾਲ ਵਰਤੋਂ ਕਰ ਰਹੀ ਹੈ? ਆਓ ਵੇਖੀਏ ਕਿਵੇਂ ਅੱਜ ਦੀ ਪੀੜ੍ਹੀ ਨੇ ਇਸ ਨੂੰ ਇੱਕ ਨਕਲੀ ਦੁਨੀਆ ਬਣਾ ਲਿਆ ਹੈ। ਅੱਜ ਦਾ ਹਰ ਇੱਕ ਮਨੁੱਖ ਗਿਆਨ ਦਾ ਇਨ੍ਹਾਂ ਵੱਡਾ ਭੰਡਾਰ ਹੱਥ ਵਿਚ ਚੁੱਕੀ ਫਿਰਦਾ ਹੈ ਪਰ ਇਸ ਦੀ ਸਹੀ ਵਰਤੋਂ ਕਰਨ ਦੀ ਜਗ੍ਹਾਂ ਇਸ ਦੀ ਦੁਰਵਰਤੋਂ ਕਈ ਗੁਣਾ ਜਿਆਦਾ ਕਰਦਾ ਹੈ। ਬਹੁੱਤ ਲੋਕ ਇੰਟਰਨੈੱਟ ਨੂੰ ਵਾਟਸਐਪ, ਫੇਸਬੂੱਕ ਜਾਂ ਹੋਰ ਗੱਪ-ਸ਼ੱਪ ਲਈ ਹੀ ਵਰਤਦੇ ਹਨ। ਇਨ੍ਹਾਂ ਸਾਧਨਾ ਨੇ ਮਨੁੱਖ ਨੂੰ ਦੂਜਿਆ ਦੇ ਕਰੀਬ ਤੇ ਲੈ ਆਂਦਾ ਹੈ ਪਰ ਆਪਣਿਆ ਤੋਂ ਬਹੁਤ ਦੂਰ ਲੈ ਗਿਆ ਹੈ। ਜਿਥੇ ਪਹਿਲਾ ਬੱਚੇ ਆਪਣੇ ਮਾਪਿਆ ਨਾਲ ਬੈਠ ਕਿ ਵਿਚਾਰ ਵਟਾਂਦਰਾ ਜਾਂ ਦੁੱਖ ਸੁੱਖ ਵਿੱਚ ਇਕ ਦੂਜੇ ਦਾ ਸਾਥ ਦਿੰਦੇ ਸਨ ਉਹ ਬਚੇ ਹੁਣ ਹਰ ਗੱਲ ਸੋਸ਼ਲ ਨੈਟਵਰਕਿੰਗ (ਫੇਸਬੂੱਕ, ਵਾਟਸਐਪ) ਰਾਂਹੀ ਇਕਾਂਤ ਵਿੱਚ ਸਭ ਨਾਲ ਸਾਂਝੀ ਕਰਦੇ ਹਨ। ਇਸ ਦਾ ਇੱਕ ਬੁਰਾ ਪ੍ਰਭਾਵ ਇਹ ਵੀ ਪਿਆ ਹੈ ਕਿ ਉਨ੍ਹਾਂ ਨੇ ਇੰਟਰਨੈੱਟ ਨੂੰ ਹੀ ਆਪਣੀ ਅਸਲ਼ੀ ਦੁਨੀਆ ਬਣਾ ਲਿਆ ਹੈ ਅਤੇ ਇਕਾਂਤ ਨੂੰ ਹੀ ਆਪਣਾ ਜੀਵਨ ਬਣਾ ਲਿਆ ਹੈ।
Typing Editor Typed Word : Switch languages (Punjabi) from the taskbar. If you get any difficulty click here
Note: Minimum 276 words are required to enable this repeat button.