Punjabi Typing Paragraph
ਰਾਜਸੀ ਪਾਰਟੀਆਂ ਦੀ ਤਰਜੀਹ ਹੁਣ ਦੇਸ਼ ਨਹੀਂ, ਸੱਤਾ ਹੈ। ਰਾਜਸੀ ਸਰਗਰਮੀਆਂ ਲੋਕ ਪੱਖੀ ਹੋਣ ਦੀ ਬਜਾਏ ਵੋਟ ਦੁਆਲੇ ਕੇਂਦਰਿਤ ਹਨ। ਸਾਡੇ ਮੁਲਕ ਵਿੱਚ ਉਸ ਭਵਿੱਖਮੁਖੀ ਰਾਜਨੀਤੀ ਦਾ ਆਗਾਜ਼ ਹੋਣਾ ਅਜੇ ਬਾਕੀ ਹੈ ਜਿਸ ਵਿੱਚ ਦੇਸ਼ ਨੂੰ ਅੱਗੇ ਲੈ ਜਾਣ ਵਾਲੇ ਵੱਡੇ ਪ੍ਰੋਗਰਾਮ ਹੋਣ ਅਤੇ ਆਮ ਲੋਕਾਂ ਦੀਆਂ ਜਿਊਣ ਹਾਲਤਾਂ ਸੁਧਾਰੀਆਂ ਜਾ ਸਕਣ। ਅੱਜ ਜਿਸ ਨੀਤੀ ਨੂੰ ਅਸੀਂ ਰਾਜਨੀਤੀ ਕਹਿ ਰਹੇ ਹਾਂ, ਉਹ ਰਾਜਨੀਤੀ ਨਹੀਂ ਬਲਕਿ ਰਾਜਨੀਤੀ ਦੇ ਨਾਮ ਤੇ ਕੀਤਾ ਜਾਣ ਵਾਲਾ ਕਾਰੋਬਾਰ ਹੈ। ਸਾਡੇ ਬਹੁਤੇ ਨੇਤਾ ਜੇਕਰ ਸੱਤਾ ਵਿੱਚ ਹੋਣ ਤਾਂ ਉਹ ਆਪਣੇ ਕੰਮਾਂ ਦੇ ਲਗਾਤਾਰ ਪ੍ਰਚਾਰ ਲੋਕਾਂ ਅੰਦਰ ਕੁਝ ਚੰਗਾ ਹੋਣ ਦਾ ਅਹਿਸਾਸ ਕਰਵਾਉਣ ਲਈ ਯਤਨਸ਼ੀਲ ਰਹਿੰਦੇ ਹਨ। ਸੱਤਾ ਤੋਂ ਬਾਹਰ ਹੋਣ ਤਾਂ ਵਿਰੋਧੀਆਂ ਦੇ ਪੋਤੜੇ ਫਰੋਲਣ ਲੱਗ ਪੈਂਦੇ ਹਨ। ਸੱਤਾ ਦੇ ਬਦਲਣ ਨਾਲ ਚਿਹਰੇ ਬਦਲਦੇ ਹਨ, ਨੀਤੀਆਂ ਉਹੀ ਰਹਿੰਦੀਆਂ ਹਨ। ਟੈਲੀਵਿਜ਼ਨ ਚੈਂਨਲਾਂ ਤੇ ਹੁੰਦੀਆਂ ਬਹਿਸਾਂ ਅਤੇ ਰਾਜਨੀਤਕ ਨੇਤਾਵਾਂ ਦੀਆਂ ਗੱਲਾਂਬਾਤਾਂ, ਦੇਸ਼ ਨਹੀਂ ਬਲਕਿ ਆਪਣੇ ਨਿੱਜ ਨੂੰ ਵਡਿਆਉਣ ਅਤੇ ਵਿਰੋਧੀਆਂ ਨੂੰ ਭੰਡਣ, ਗਾਲੀ ਗਲੋਚ ਕਰਨ ਤੇ ਦੂਸ਼ਣਬਾਜ਼ੀ ਤੱਕ ਸੀਮਤ ਰਹਿੰਦੀਆਂ ਹਨ। ਅਸੀਂ ਰਾਜਨੀਤੀ ਦੇ ਉਸ ਦੌਰ ਚੋਂ ਲੰਘ ਰਹੇ ਹਾਂ ਜਿੱਥੇ ਧਰਮਾਂ, ਜਾਤਾਂ ਤੇ ਫਿਰਕਾਪ੍ਰਸਤੀ ਦੇ ਪੱਤੇ ਵਰਤ ਕੇ ਲੋਕਾਂ ਨੂੰ ਵਰਗਲਾਉਣ ਦੀ ਕਵਾਇਦ ਚੱਲ ਰਹੀ ਹੈ। ਮੌਜੂਦਾ ਦੌਰ ਦਾ ਜਦੋਂ ਇਤਿਹਾਸ ਲਿਖਿਆ ਜਾਵੇਗਾ ਤਾਂ ਇਸ ਗੱਲ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕੀਤਾ ਜਾਵੇਗਾ ਕਿ ਜਦੋਂ ਦੁਨੀਆਂ ਬੜੀ ਤੇਜ਼ੀ ਨਾਲ ਗਿਆਨ ਵਿਗਿਆਨ ਦੇ ਖੇਤਰ ਵਿੱਚ ਅੱਗੇ ਵਧ ਰਹੀ ਸੀ ਤਾਂ ਉਸ ਸਮੇਂ ਸਾਡੇ ਦੇਸ਼ ਵਿੱਚ ਲੋਕਾਂ ਨੂੰ ਗਊ ਰੱਖਿਆ, ਮੰਦਿਰਾਂ, ਮਸਜਿਦਾਂ ਅਤੇ ਧਰਮ ਪਰਿਵਰਤਨ ਵਰਗੇ ਮਸਲਿਆਂ ਵਿੱਚ ਉਲਝਾਇਆ ਜਾ ਰਿਹਾ ਸੀ। ਬਹੁਤ ਸਾਰੇ ਅਜਿਹੇ ਪ੍ਰੋਗਰਾਮ, ਜਿਨ੍ਹਾਂ ਤੇ ਹਰ ਮੁਲਕ ਦਾ ਭਵਿੱਖ ਟਿਕਿਆ ਹੁੰਦਾ ਹੈ, ਫਿਲਹਾਲ ਕਿਸੇ ਪਾਰਟੀ ਦੇ ਏਜੰਡੇ ਤੇ ਨਹੀਂ ਹਨ। ਅਸੀਂ ਇੱਕੀਵੀ ਸਦੀ ਵਿੱਚ ਰਹਿ ਰਹੇ ਹਾਂ ਪਰ ਦੇਸ਼ ਦੇ ਭਵਿੱਖ ਪ੍ਰਤੀ ਸਾਡੀ ਰਾਜਨੀਤੀ ਦਾ ਸੱਚ ਇਹ ਹੈ ਕਿ ਇੱਥੇ ਰਾਜ ਕਰਨ ਦੀ ਲਾਲਸਾ ਤਾਂ ਹੈ ਪਰ ਦੇਸ਼ ਲਈ ਨੀਤੀ ਤਿਆਰ ਕਰਨ ਦੀ ਕੋਈ ਇੱਛਾ ਨਹੀਂ। ਸਰਕਾਰਾਂ ਵੱਲੋਂ ਅਜੇ ਵਿਚਾਰਿਆ ਜਾਣਾ ਬਾਕੀ ਹੈ ਕਿ ਕਿੰਨੇ ਵਿਦਿਆਰਥੀ
Typing Editor Typed Word : Switch languages (Punjabi) from the taskbar. If you get any difficulty click here
Note: Minimum 276 words are required to enable this repeat button.