Punjabi Typing Paragraph
ਬਿਨ੍ਹਾਂ ਸ਼ੱਕ ਵੱਡੀ ਗਿਣਤੀ ਵਿੱਚ ਅੱਜ ਦੇ ਨੌਜਵਾਨਾਂ ਦੇ ਦਿਲ/ਦਿਮਾਗ ਤੇ ਅਜੋਕੀ ਗੀਤ/ਗੀਤਕਾਰੀ ਅਤੇ ਉਸ ਗੀਤਾਂ ਦੇ ਵੀਡੀਉ ਫਿਲਮਾਂਕਣ ਦਾ ਅਸਰ ਡੂੰਘਾ ਅਤੇ ਸਿੱਧੇ ਰੂਪ ਵਿੱਚ ਹੋ ਰਿਹਾ ਹੈ। ਜਿਸਦੀ ਬਦੌਲਤ ਕਿਤੇ ਨਾ ਕਿਤੇ ਨੌਜਵਾਨੀ ਗੁੰਮਰਾਹ ਹੋ ਰਹੀ ਹੈ ਅਤੇ ਸਿੱਟੇ ਵੱਜੋਂ ਸਕੂਲਾਂ/ਕਾਲਜਾਂ ਵਿਚੱ ਪੜ੍ਹ ਰਹੇ ਵਿਦਿਆਰਥੀ ਵੀ ਦੇਖਾ-ਦੇਖੀ ਉਹੀ ਕੁੱਝ ਬਣਨਾ ਲੋਚਦੇ ਹਨ, ਜੋ ਕੁੱਝ ਉਹ ਟੀ.ਵੀ ਜਾਂ ਸੋਸ਼ਲ ਮੀਡੀਏ ਤੇ ਕਲਾਕਾਰਾਂ ਵੱਲੋਂ ਕੀਤਾ ਜਾਂਦਾ ਦੇਖਦੇ ਹਨ। ਇੱਥੇ ਹੀ ਬੱਸ ਨਹੀਂ ਸਿਆਣੀ ਉਮਰ ਦੇ ਲੋਕ ਵੀ ਇਸ ਸਾਰੇ ਦੇ ਪ੍ਰਭਾਵ ਤੋਂ ਬਚ ਨਹੀਂ ਸਕੇ। ਨਸ਼ਿਆਂ ਅਤੇ ਹਥਿਆਰਾਂ ਨੂੰ ਉਤਸ਼ਾਹਤ ਕਰਦੇ ਗੀਤਾਂ ਦਾ ਐਸਾ ਅਸਰ ਦੇਖਿਆ ਗਿਆ ਹੈ, ਕਿ ਛੋਟੀ ਉਮਰ ਦੇ ਜੁਆਕ ਵੀ ਘਰ ਪਏ ਹੋਏ ਹਥਿਆਰਾਂ ਨਾਲ ਸੈਲਫੀਆਂ ਖਿੱਚ ਕੇ ਸੋਸ਼ਲ ਸਾਈਟਾਂ ਉਤੇ ਬੜੀ ਹੀ ਬੇਫਿਕਰੀ ਨਾਲ ਅੱਪਲੋਡ ਕਰਦੇ ਹਨ, ਜਦਕਿ ਅਜਿਹੇ ਕੇਸਾਂ ਵਿੱਚ ਕਈ ਮੌਤਾਂ ਹੋ ਚੁੱਕੀਆਂ ਹਨ। ਗੁਰਦਾਸਪੁਰ ਇਲਾਕੇ ਵਿੱਚ ਹੀ ਦੋ ਭੈਣਾਂ ਦੇ ਭਰਾ ਰਮਨਦੀਪ ਸਿੰਘ ਨਾਂ ਦੇ ਇੱਕ 16 ਸਾਲਾ ਨੌਜਵਾਨ ਦੀ ਮੌਤ ਹੋ ਗਈ ਜੋ ਆਪਣੇ ਪਿਤਾ ਦੇ 32-ਬੋਰ ਦੇ ਲਾਇਸੰਸੀ ਪਿਸਤੌਲ ਨਾਲ ਸੈਲਫੀ ਲੈ ਰਿਹਾ ਸੀ ਅਤੇ ਅਚਾਨਕ ਘੋੜਾ ਦੱਬ ਹੋ ਗਿਆ। ਇਹ ਕੇਵਲ ਇੱਕ ਅੱਧੀ ਘਟਨਾ ਨਹੀਂ, ਇਹੋ ਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਵਿਆਹ ਸ਼ਾਦੀਆਂ ਦੌਰਾਨ ਦਾ ਅਸਲੇ ਦੀ ਨੁਮਾਇਸ਼ ਵਿਆਹ ਸ਼ਾਦੀ ਦਾ ਇੱਕ ਜ਼ਰੂਰੀ ਹਿੱਸਾ ਹੀ ਬਣਦਾ ਜਾ ਰਿਹਾ ਹੈ। ਵਿਆਹ ਸ਼ਾਦੀ ਸਾਡੇ ਸੱਭਿਆਚਾਰਕ ਭਾਈਚਾਰੇ ਦਾ ਪ੍ਰਤੀਕ ਹੋਣ ਦੇ ਨਾਲ ਨਾਲ ਸਾਰੇ ਰਿਸ਼ੇਤਦਾਰਾਂ/ਸੱਜਣਾਂ ਅਤੇ ਦੋ ਨਵੇਂ ਪਰਿਵਾਰਾਂ ਦਾ ਆਪਸੀ ਮਿਲਾਪ ਦਾ ਬਹੁਤ ਹੀ ਖੂਬਸੂਰਤ ਦਿਨ-ਦਿਹਾੜਾ ਹੁੰਦਾ ਹੈ, ਪਰ ਇਸ ਖੂਬਸੂਰਤ ਸਮੇਂ/ਦਿਨ ਨੂੰ, ਹਮੇਸ਼ਾਂ ਹੀ ਨਿੱਜੀ ਸੁਆਰਥਾਂ ਲਈ (ਦਾਜ/ਦਹੇਜ, ਲੋਕ ਵਿਖਾਵਾ, ਫ਼ਜ਼ੂਲਖਰਚੀ, ਆਪਣੇ ਅਖੌਤੀ ਵੱਡੇਪਣ ਦੇ ਲੋਕ ਵਿਖਾਵੇ) ਆਦਿ ਦਿਖਾਉਣ ਦਾ ਕਾਰਣ ਬਣਾ ਦਿੱਤਾ ਗਿਆ, ਜਿਸਦੇ ਵਿੱਚ ਸਹਿਜੇ ਹੀ ਇਹਨਾਂ ਬੁਰਿਆਈਆਂ ਦੇ ਨਾਲ ਫੁਕਰੇਬਾਜ਼ੀ ਅਤੇ ਲੰਡਰਪੁਣਾ ਵੀ ਵੜਿਆ, ਜਿਸਨੇ ਜਨਮ ਦਿੱਤਾ ਵਿਆਹ/ਸ਼ਾਦੀਆਂ ਵਿੱਚ `ਹਥਿਆਰਾਂ ਦੀ ਫੌਕੀ ਨੁਮਾਇਸ਼` ਨੂੰ.. ਅਤੇ ਇਸਨੂੰ ਹੱਲਾਸ਼ੇਰੀ ਦਿੱਤੀ ਸਭਿਆਚਾਰ ਦੇ ਨਾਮ ਹੇਠ ਸਾਡੇ ਅਖੌਤੀ ਕਲਾਕਾਰਾਂ ਨੇ। ਜਿਸ ਤੇ ਵੇਖਾ-ਵੇਖੀ ਇਹਨਾਂ ਗੀਤਾਂ ਦੀਆਂ ਵੀਡੀਉਜ਼ ਅਤੇ ਸਮਾਜ
Typing Editor Typed Word : Switch languages (Punjabi) from the taskbar. If you get any difficulty click here
Note: Minimum 276 words are required to enable this repeat button.