Punjabi Typing Paragraph
ਮਨੁੱਖ ਦਾ ਸੁਭਾਅ ਅੱਜ ਸ਼ੋਰ ਮੁਖੀ ਹੋ ਗਿਆ ਹੈ। ਮਨੁੱਖ ਨੂੰ ਚੁੱਪ ਅਤੇ ਖਾਮੋਸ਼ੀ ਤੋਂ ਡਰ ਲੱਗਣ ਲੱਗ ਪਿਆ ਹੈ। ਖਾਮੋਸ਼ੀ ਵਿੱਚ ਆਤਮ ਚਿੰਤਨ ਹੁੰਦਾ ਹੈ ਅਤੇ ਆਦਮੀ ਨੂੰ ਆਪਣੇ ਐਬ ਨਜਰ ਆਉਂਦੇ ਹਨ। ਮਨੁੱਖ ਕਪਟ ਦੇ ਸ਼ੋਰ ਨੂੰ ਚੁੱਪਚਾਪ ਜਰ ਰਿਹਾ ਹੈ ਅਤੇ ਖੁਦ ਵੀ ਇਸ ਸ਼ੋਰ ਵਿੱਚ ਹਿੱਸਾ ਪਾ ਰਿਹਾ ਹੈ। ਵਿਦਿਆਰਥੀ ਰੋਜ ਤਰਲੇ-ਮਿੰਨਤਾਂ ਕਰਦੇ ਹਨ ਕਿ ਉਹਨਾਂ ਨੂੰ ਪੜ੍ਹਣ ਦਿੱਤਾ ਜਾਵੇ, ਬਜੁਰਗ, ਮਰੀਜ,ਬੱਚੇ ਅਤੇ ਗਰਭਵਤੀ ਅੌਰਤਾਂ-ਮਾਵਾਂ ਸ਼ਾਂਤੀ ਲੋਚਦੀਆਂ ਹਨ। ਦੁਧਾਰੂ ਪਸ਼ੂ ਸ਼ੋਰ ਨਹੀਂ ਚਾਹੁੰਦੇ ਪਰ ਇਸ ਸੱਭ ਦੇ ਬਾਵਜੂਦ ਧਾਰਮਿਕ ਅਸਥਾਨਾਂ ਤੇ ਉੱਚੀ ਆਵਾਜ ਵਿੱਚ ਚਾਰ=ਚਾਰ ਲਾਊਡ ਸਪੀਕਰ ਪੂਰੀ ਫੁੱਲ ਆਵਾਜ ਵਿੱਚ ਲਾਏ ਜਾਂਦੇ ਹਨ। ਲਾਟਰੀਆਂ ਦੀਆਂ ਟਿਕਟਾਂ ਵੇਚਣ ਵਾਲੇ,ਸਿਨਮੇ ਦੀਆਂ ਫਿਲਮਾਂ ਦੇ ਪ੍ਰਚਾਰਕ,ਸਬਜੀ ਵੇਚਣ ਵਾਲੇ ਅਤੇ ਕੱਪੜਾ=ਸਾਬਣ ਆਦਿ ਵੇਚਣ ਵਾਲੇ ਸੱਭ ਕੋਲ ਲਾਊਡ ਸਪੀਕਰ ਹਨ। ਬੱਸਾਂ ਵਾਲੇ ਵੀ ਪ੍ਰੈਸ਼ਰ ਹਾਰਨਾਂ ਦਾ ਪੂਰੀ ਤਰ੍ਹਾਂ ਦੁਰਉਪਯੋਗ ਕਰਦੇ ਹਨ ਅਤੇ ਬੱਸਾਂ ਵਿੱਚ ਉੱਚੀ ਆਵਾਜ ਵਿੱਚ ਟੇਪ ਰਿਕਾਰਡ ਲਾ ਕੇ ਆਪਣੇ ਲਿਖੇ ਮਾਟੋ ‘ਸਫਰ ਸ਼ਾਂਤੀ ਨਾਲ ਕਰੋ ਜੀ’ ਦਾ ਕਤਲ ਕਰਦੇ ਹਨ। ਭਾਂਵੇਂ ਭਾਰਤੀ ਸੰਵਿਧਾਨ ਦੀ ਧਾਰਾ 1902 ਤਹਿਤ ਸ਼ੋਰ ਪ੍ਰਦੂਸ਼ਣ ਫੈਲਾਉਣ ਵਾਲੇ ਨੂੰ 6 ਮਹੀਨੇ ਕੈਦ ਅਤੇ ਦੋ ਹਜਾਰ ਰੁਪਏ ਜੁਰਮਾਨਾ ਹੋ ਸਕਦਾ ਹੈ। ਪੰਜਾਬ ਇਨਸਟਰੂਮੈਂਟ (ਕੰਟਰੋਲ ਆਫ ਨੋਆਇਜ) ਐਕਟ 1956 ਧਾਰਾ 144 ਤਹਿਤ ਡੀ. ਸੀ. ਚਲਾਨ ਕਰ ਸਕਦੇ ਹਨ ਅਤੇ ਜਿਲ੍ਹਾ ਮੈਜਿਸਟਰੇਟ ਦੀ ਇਜਾਜਤ ਬਿਨਾਂ ਕੋਈ ਆਵਾਜ ਪ੍ਰਦੂਸ਼ਣ ਫੈਲਾਉਣ ਵਾਲਾ ਯੰਤਰ ਨਹੀਂ ਵਰਤਿਆ ਜਾ ਸਕਦਾ। ਸਾਨੂੰ ਆਵਾਜ ਹਵਾ ਦੀਆਂ ਲਹਿਰਾਂ ਰਾਹੀਂ ਸੁਣਦੀ ਹੈ। ਚੰਨ ਤੇ ਹਵਾ ਨਾ ਹੋਣ ਕਾਰਨ ਉੱਥੇ ਕੋਈ ਆਵਾਜ ਨਹੀਂ ਸੁਣਦੀ। ਉੱਚੀ ਆਵਾਜ ਕੰਨ ਦੇ ਪਰਦੇ ਅਗਲੇ ਬਾਰੀਕ ਵਾਲ ਸੈਲ ਨਕਾਰਾ ਕਰਦੀ ਹੈ। ਜਿਸ ਤਰ੍ਹਾਂ ਪਾਣੀ ਵਿੱਚ ਰੋੜਾ ਸੁੱਟਣ ਸਮੇਂ ਲਹਿਰਾਂ ਫੈਲਦੀਆਂ ਹਨ। ਸਾਊਂਡ ਲੈਵਲ ਮੀਟਰ ਰਾਹੀਂ ਆਵਾਜ ਦੀ ਮਿਣਤੀ ਡੈਸੀਬਲ ਰਾਹੀਂ ਕੀਤੀ ਜਾਂਦੀ ਹੈ। ਸੰਗੀਤ ਦੀ ਇੱਕ ਖਾਸ ਡੈਸੀਬਲ ਤੱਕ ਦੀ ਆਵਾਜ ਕੰਨਾਂ (ਦਿਮਾਗ) ਨੂੰ ਪਿਆਰੀ ਲੱਗਦੀ ਹੈ। 20ਵੀਂ ਸਦੀ ਦੀਆਂ ਕਾਢਾਂ ਦੇ ਦੁਰਉਪਯੋਗ ਅਤੇ ਮਸ਼ੀਨੀਕਰਨ ਨੇ ਆਵਾਜ ਪ੍ਰਦੂਸ਼ਣ ਫੈਲਾਉਣ ਵਿੱਚ ਅਹਿਮ ਹਿੱਸਾ ਪਾਇਆ ਹੈ। 20ਵੀਂ ਸਦੀ ਦੇ ਸ਼ੁਰੂ ‘ਚ ਸ਼ੋਰ ਦੀ ਆਵਾਜ 80
Typing Editor Typed Word : Switch languages (Punjabi) from the taskbar. If you get any difficulty click here
Note: Minimum 276 words are required to enable this repeat button.