Punjabi Typing Paragraph
ਮਨੁੱਖੀ ਜੀਵਨ ਤੋ ਇਲਾਵਾ ਪਸੂ ਪੰਛੀਆਂ ਨੂੰ ਚਾਹੇ ਲੱਖ ਸਰਕਾਰ ਦੁਆਰਾ ਲਾਇਲਾਜ ਬਿਮਾਰੀਆਂ ਤੋਂ ਤੇ ਹੋਰ ਵਿਗਿਆਨ ਦੇ ਭਿਆਨਕ ਆਵਿਸ਼ਕਾਰਾਂ ਤੋਂ ਬਚਾਉਣ ਲਈ ਵੱਖ ਵੱਖ ਤਰੀਕਿਆਂ ਰਾਹੀ ਮੈਡੀਕਲ ਅਤੇ ਜਾਗਰੂਕਤਾ ਕੈਂਪ ਆਯੋਜਿਤ ਕਰ ਕੇ ਆਪਣੇ ਪੱਖ ਤੋਂ ਯਤਨ ਕੀਤੇ ਜਾ ਰਹੇ ਹਨ ਅਤੇ ਪਸੂ ਪੰਛੀਆਂ ਦੀ ਰੱਖਿਆ ਲਈ ਵੀ ਕਈ ਪ੍ਰਕਾਰ ਦੇ ਸਖ਼ਤ ਕਾਨੂੰਨਾਂ ਨੂੰ ਜਾਰੀ/ਬਣਾਇਆ ਕੀਤਾ ਗਿਆ ਹੈ। ਮੰਨਦੇ ਹਾਂ ਕੇ ਇਹ ਉਪਰਾਲੇ ਕਾਫ਼ੀ ਕਾਰਗਰ ਵੀ ਸਿੱਧ ਹੋ ਰਹੇ ਹਨ ਪਰ ਫਿਰ ਵੀ ਹਰੇਕ ਕੁੱਝ ਮਹੀਨਿਆਂ ਬਾਅਦ ਹੀ ਨਵੀਂ ਤੇ ਲਾਇਲਾਜ ਬਿਮਾਰੀ ਦੇ ਲਪੇਟ ਵਿਚ ਕੇ ਲੱਖਾਂ ਲੋਕਾਂ ਅਤੇ ਅਣਭੋਲ ਪੰਛੀਆਂ/ਜਾਨਵਰਾਂ ਦੀਆਂ ਜਾਨਾਂ ਜਾ ਰਹੀਆਂ ਹਨ ਇਸ ਦਾ ਵੱਡਾ ਕਾਰਨ ਦੁਨੀਆ ਵਿਚ ਲਗਾਤਾਰ ਵੱਧ ਰਹੀ ਆਧੁਨਿਕਤਾ ਅਤੇ ਵਿਗਿਆਨਕ ਖੋਜਾਂ ਦੇ ਦੁਆਰਾ ਬਣੇ ਉਪਕਰਨਾਂ ਦੀ ਵੱਧ ਰਹੀ ਵਰਤੋਂ ਅਤੇ ਖੇਤਾਂ ਵਿਚ ਜ਼ਮੀਨਾਂ ਤੇ ਫ਼ਸਲਾਂ ਨੂੰ ਵਧੇਰੇ ਉਪਜਾਊ ਬਣਾਉਣ ਲਈ ਵਰਤੀਆਂ ਜਾ ਰਹੀਆਂ ਜ਼ਹਿਰੀਲੀਆਂ ਮਿਲਾਵਟੀ ਦਵਾਈਆਂ,ਖਾਦਾਂ ਦਾ ਭਿਆਨਕ ਅਸਰ ਅਤੇ ਅਨਲੀਡੇਡ ਪੈਟਰੋਲ ਡੀਜ਼ਲ ਦੀ ਵਰਤੋਂ ਤੋ ਜੋ ਜ਼ਹਿਰੀਲਾ ਧੂੰਏਂ ਨਾਲ ਹੋ ਰਿਹਾ ਪ੍ਰਦੂਸ਼ਣ ਸਰੀਰਕ ਅੰਦਰੂਨੀ ਅਹਿਮ ਅੰਗਾਂ ਨੂੰ ਨੁਕਸਾਨ ਪਾ ਰਿਹਾ ਹੈ ਉਸ ਦੇ ਅੰਦਾਜ਼ੇ ਤੋ ਜਾਣੂ ਹੋ ਕੇ ਵੀ ਆਉਣ ਵਾਲੀ ਭੱਵਿਖਕ ਪੀੜੀ ਨੂੰ ਖ਼ਤਮ ਕਰਨ ਲਈ ਆਪਣੇ ਦੁਆਰਾ ਵੀ ਰਲ ਮਿਲ ਕੇ ਗਹਿਰੀ ਸਾਜ਼ਿਸ਼ ਰਚੀ ਜਾ ਰਹੀ ਹੈ। ਇਸੇ ਕਰ ਕੇ ਉਮਰ ਦੀ ਔਸਤ ਦਾ 80-10 ਤੋਂ ਘੱਟ ਕੇ ਹੁਣ 50 ਤੋਂ 60 ਦੇ ਵਿਚਕਾਰ ਹੋ ਗਈ ਹੈ, ਛੋਟੀ ਉਮਰ ਵਿਚ ਹੀ ਬਲੱਡ ਪੈ੍ਰਸ਼ਰ, ਸ਼ੂਗਰ, ਬਲੋਕੇਜ ਦੀ ਵਜਾ ਨਾਲ ਹਾਰਟ ਦਾ ਫ਼ੇਲ੍ਹ ਹੋਣਾ, ਕਾਲਾ ਪੀਲੀਏ, ਡੇਂਗੂ, ਕੈਂਸਰ, ਸਵਾਈਨ ਫਲੂ ਤੋਂ ਇਲਾਵਾ ਕਈ ਨਵੀਆਂ ਬਿਮਾਰੀਆਂ ਦਾ ਆਗਮਨ ਹੋ ਗਿਆ ਹੈ ਜੋ ਕਿ ਲਾਇਲਾਜ ਬਿਮਾਰੀਆਂ ਹਨ। ਚਾਹੇ ਲੱਖ ਇਸ ਨਾਲ ਨਜਿੱਠਣ ਦੀਆਂ ਦਵਾਈਆਂ ਰਹੀਆਂ ਹਨ ਪਰ ਇਹ ਸਭ ਗ਼ਰੀਬ ਅਤੇ ਮੱਧ ਵਰਗ ਦੀ ਪਹੁੰਚ ਤੋ ਕੋਹਾਂ ਦੂਰ ਹਨ। ਨਿੱਜੀ ਮੋਬਾਇਲ ਕੰਪਨੀਆਂ ਜੋ ਕਿ ਗਿਣਤੀ ਵਿਚ ਕਈ ਹਨ ਅਤੇ ਹੋਰ ਦੂਰ ਸੰਚਾਰ ਦੇ ਵਿਭਾਗ ਜੋ ਕਿ ਖ਼ੁਦ ਸਰਕਾਰੀ ਅਦਾਰਿਆਂ ਵਿਚੋਂ ਹਨ ਉਨ੍ਹਾਂ ਦੇ ਟਾਵਰਾਂ ਦੁਆਰਾ ਪਤਾ ਨਹੀਂ ਕਿੰਨੀਆਂ ਹੀ ਲਾਇਲਾਜ
Typing Editor Typed Word : Switch languages (Punjabi) from the taskbar. If you get any difficulty click here
Note: Minimum 276 words are required to enable this repeat button.