Punjabi Typing Paragraph
ਅੱਜ ਅਧੁਨਿਕ ਯੁੱਗ ਵਿਚ ਸੰਚਾਰ ਦੇ ਮਾਧਿਅਮਾਂ ਦੇ ਵਿਕਸਿਤ ਹੋਣ ਕਰਕੇ ਪੂਰੀ ਦੁਨੀਆ ਇਕ ਪਿੰਡ ਦਾ ਰੂਪ ਧਾਰਨ ਕਰ ਚੁੱਕੀ ਹੈ। ਕੋਈ ਸਮਾਂ ਸੀ, ਜਦੋਂ ਮਨੁੱਖ ਨੇ ਹਾਲੇ ਇੰਨੀ ਤਰੱਕੀ ਨਹੀਂ ਸੀ ਕੀਤੀ ਕਿ ਉਹ ਆਪਣਾ ਸੰਦੇਸ਼ ਇਕ ਥਾਂ ਤੋਂ ਦੂਜੀ ਥਾਂ ’ਤੇ ਅੱਖ ਝਪਕਣ ਜਿੰਨੇ ਲੱਗਦੇ ਸਮੇਂ ਵਿਚ ਪਹੁੰਚਾ ਸਕਦਾ। ਪਰੰਤੂ ਵਰਤਮਾਨ ਵਿਚ ਸੰਚਾਰ ਦੇ ਪੱਖ ਤੋਂ ਪੂਰੀ ਤਰ੍ਹਾਂ ਲੈਸ ਮਨੁੱਖ, ਸੰਚਾਰ ਤਕਨੀਕਾਂ ਦੀ ਮਦਦ ਨਾਲ ਇੱਕੋ ਥਾਂ ਬੈਠਿਆਂ ਪੂਰੀ ਦੁਨੀਆ ਵਿਚ ਕਿਧਰੇ ਵੀ ਬੈਠੇ ਕਿਸੇ ਦੂਜੇ ਇਕ ਵਿਅਕਤੀ ਨਾਲ ਹੀ ਨਹੀਂ ਬਲਕਿ ਇੱਕ ਤੋਂ ਵੱਧ ਕਈ ਵਿਅਕਤੀਆਂ ਨਾਲ ਇੰਝ ਗੱਲਾਂ ਕਰ ਸਕਦਾ ਹੈ ਜਿਵੇਂ ਆਹਮੋਂ-ਸਾਹਮਣੇ ਬੈਠ ਕੇ ਕੀਤੀਆਂ ਜਾਦੀਆਂ ਹਨ।ਸੰਚਾਰ ਦੇ ਪੱਖ ਤੋਂ ਜੇਕਰ ਇਸ ਦੇ ਉਪਕਰਨਾਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਮੋਬਾਇਲ ਫ਼ੋਨ ਸਭ ਤੋਂ ਵਧੇਰੇ ਪ੍ਰਚਲਿਤ ਅਤੇ ਆਸਾਨ ਮਾਧਿਅਮ ਹੈ। ਅੱਜ ਹਰੇਕ ਵਿਅਕਤੀ ਮੋਬਾਇਲ ਫ਼ੋਨ ਦੀਆਂ ਸਹੂਲਤਾਂ ਦਾ ਭਰਪੂਰ ਲਾਭ ਉਠਾ ਰਿਹਾ ਹੈ। ਮੋਬਾਇਲ ਫ਼ੋਨ ਦੀ ਵਿਕਸਿਤ ਹੋ ਚੁੱਕੀ ਨਵੀਨਤਮ ਤਕਨੀਕ ਨੇ ਜਿੱਥੇ ਦੂਰ-ਦੁਰੇਡੇ ਬੈਠੇ ਵਿਅਕਤੀਆਂ ਵਿਚਕਾਰ ਗੱਲ ਕਰਨੀ ਆਸਾਨ ਕਰ ਦਿੱਤੀ ਹੈ, ਉੱਥੇ ਲਿਖਤੀ ਰੂਪ ਵਿਚ ਸੁਨੇਹੇ (ਐਸ. ਐਮ. ਐਸ, ਵਟਸਐਪ ਤਕਨੀਕ ਅਤੇ ਹੋਰ ਸ਼ੋਸਲ ਸਾਇਟਸ ਇੰਟਰਨੈਟ ਨਾਲ ਲਈ ਗਈ ਮਦਦ ਨਾਲ) ਵੀ ਭੇਜੇ ਜਾ ਸਕਦੇ ਹਨ। ਬਲਕਿ ਹੋਰ ਤਾਂ ਹੋਰ ਅਸੀਂ ਵਧੇਰੇ ਵਿਕਸਿਤ ਮੋਬਾਇਲ ਉਪਕਰਨਾਂ ਅਤੇ ਨੈਟਵਰਕ ਤਕਨੀਕਾਂ ਰਾਹੀਂ ਮੋਬਾਇਲ ਤੇ ਆਹਮੋ-ਸਾਹਮਣੇ ਇੱਕ-ਦੂਜੇ ਨੂੰ ਵੇਖ ਕੇ ਗੱਲ-ਬਾਤ ਵੀ ਕਰ ਸਕਦੇ ਹਾ। ਜੇ ਇੰਝ ਕਹਿ ਲਿਆ ਜਾਵੇ ਕਿ ਤਕਨੀਕ ਨੇ ਸਾਨੂੰ ਸੰਚਾਰ ਦੇ ਪੱਖ ਤੋਂ ਇਕ ਤਰ੍ਹਾਂ ਦੇ ਸੰਪੰਨ ਮਨੁੱਖ ਬਣਾ ਦਿੱਤਾ ਹੈ ਤਾਂ ਇਸ ਵਿਚ ਕੋਈ ਅਤਿ ਕਥਨੀ ਨਹੀਂ ਹੋਵੇਗੀ।ਪਰੰਤੂ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਅਸੀਂ ਇਸ ਤਕਨੀਕ ਦੀ ਠੀਕ ਵਰਤੋਂ ਕਰ ਰਹੇ ਹਾਂ ਜਾਂ ਨਹੀਂ? ਇਹ ਇਕ ਗੰਭੀਰ ਅਤੇ ਬੇਹੱਦ ਵਿਚਾਰਨਯੋਗ ਪਹਿਲੂ ਹੈ।ਅੱਜ ਮੋਬਾਇਲ ਫ਼ੋਨ ਦੀ ਤਕਨੀਕ ਨੇ ਸਾਡੇ ਜੀਵਨ ਵਿਚ ਕਈ ਤਰ੍ਹਾਂ ਦੇ ਬਦਲਾਅ ਲਿਆਂਦੇ ਹਨ, ਜਿਸ ਤਹਿਤ ਜਿੱਥੇ ਅਸੀਂ ਮੋਬਾਇਲ ਫ਼ੋਨ ਦੀ ਠੀਕ ਵਰਤੋਂ ਕਰਕੇ ਆਪਣੀ ਰੋਜ਼ਾਨਾ ਦੀ ਜੀਵਨ-ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾ ਰਹੇ ਹਾਂ, ਉੱਥੇ ਮੋਬਾਇਲ
Typing Editor Typed Word : Switch languages (Punjabi) from the taskbar. If you get any difficulty click here
Note: Minimum 276 words are required to enable this repeat button.