Punjabi Typing Paragraph
ਜਰਮਨ ਮਹਾਂਨਗਰ ਹੈਮਬਰਗ ਵਿੱਚ ਹਾਲ ਸਮਾਪਤ ਹੋਏ ਜੀ-20 ਸਿਖ਼ਰ ਸੰਮੇਲਨ ਬਾਰੇ ਪੇਸ਼ੀਨਗੋਈਆਂ ਕੀਤੀਆਂ ਜਾਂਦੀਆਂ ਸਨ ਕਿ ਇਹ ਸਨਸਨੀਖੇਜ਼ ਤੇ ਹੰਗਾਮਾਖੇਜ਼ ਰਹੇਗਾ। ਅਜਿਹੀਆਂ ਪੇਸ਼ੀਨਗੋਈਆਂ ਦੀ ਮੁੱਖ ਵਜ੍ਹਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਇਸ ਸੰਮੇਲਨ ਵਿੱਚ ਹਾਜ਼ਰੀ ਸੀ। ਟਰੰਪ ਆਪਣੇ ਤੋਂ ਪਹਿਲਾਂ ਵਾਲੀਆਂ ਅਮਰੀਕੀ ਸਰਕਾਰਾਂ ਦੀਆਂ ਨੀਤੀਆਂ ਤੇ ਫ਼ੈਸਲਿਆਂ ਨੂੰ ਤੁਰਤ-ਫੁਰਤ ਰੱਦ ਕਰਨ ਦੀ ਸਮਰੱਥਾ ਨਾਲ ਲੈਸ ਹਨ ਅਤੇ ਉਨ੍ਹਾਂ ਨੂੰ ਇਸ ਸਮਰਥਾ ਦੀ ਵਰਤੋਂ ਕਰਦਿਆਂ ਝਿਜਕ ਵੀ ਮਹਿਸੂਸ ਨਹੀਂ ਹੁੰਦੀ। ਜੀ-20 ਸੰਮੇਲਨ ਦੌਰਾਨ ਵੀ ਉਨ੍ਹਾਂ ਨੇ ਕਈ ਕੁਝ ਅਜਿਹਾ ਕੀਤਾ ਜਿਹੜਾ ਪਰੰਪਰਾਵਾਂ ਦੀ ਹੱਦ ਵਿੱਚ ਨਹੀਂ ਆਉਂਦਾ, ਪਰ ਮੋਟੇ ਤੌਰ ਤੇ ਉਨ੍ਹਾਂ ਦੇ ਪੈਂਤੜਿਆਂ ਨੇ ਸੰਮੇਲਨ ਦੀ ਸ਼ਾਨ ਨੂੰ ਖ਼ੋਰਾ ਨਹੀਂ ਲਾਇਆ। ਹਾਂ, ਰਾਸ਼ਟਰ ਪ੍ਰਮੁੱਖਾਂ ਦੀ ਗੋਲਮੇਜ਼ ਇਕੱਤਰਤਾ ਦੌਰਾਨ ਟਰੰਪ ਨੇ ਆਪਣੀ ਬੇਟੀ ਇਵਾਂਕਾ ਨੂੰ ਇਸ ਇਕੱਤਰਤਾ ਵਿੱਚ ਆਪਣੀ ਥਾਂ ਭਾਗ ਲੈਣ ਦੀ ਇਜਾਜ਼ਤ ਦੇ ਦਿੱਤੀ ਹਾਲਾਂਕਿ ਉਹ ਅਮਰੀਕੀ ਪ੍ਰਸ਼ਾਸਨ ਵਿੱਚ ਕਿਸੇ ਵੀ ਸੰਵਿਧਾਨ ਰੁਤਬੇ ਉੱਤੇ ਨਹੀਂ ਅਤੇ ਨਾ ਹੀ ਉਸ ਨੇ ਕੋਈ ਚੋਣ ਜਿੱਤੀ ਹੋਈ ਹੈ। ਇਸ ਕਾਰਵਾਈ ਤੋਂ ਹੋਰਨਾਂ ਰਾਸ਼ਟਰ ਪ੍ਰਮੁੱਖਾਂ ਦੇ ਮੱਥਿਆਂ ਤੇ ਸ਼ਿਕਨ ਅਵੱਸ਼ ਉੱਭਰੇ। ਪੌਣ-ਪਾਣੀ ਵਿੱਚ ਤਬਦੀਲੀ ਦੇ ਮੁੱਦੇ ਤੇ ਟਰੰਪ ਬਿਲਕੁਲ ਇਕੱਲੇ ਪੈ ਗਏ, ਜਦੋਂਕਿ ਬਾਕੀ 19 ਦੇਸ਼ਾਂ ਨੇ ਕਾਰਬਨ ਤੇ ਹੋਰ ਜ਼ਹਿਰੀਲੀਆਂ ਗੈਸਾਂ ਦੀ ਨਿਕਾਸੀ ਸਬੰਧੀ ਸਾਰੇ ਟੀਚੇ ਪੂਰੇ ਕਰਨ ਪ੍ਰਤੀ ਰਜ਼ਾਮੰਦੀ ਪ੍ਰਗਟਾਈ। ਇਸੇ ਤਰ੍ਹਾਂ ਟਰੰਪ ਦੇ ਇਤਰਾਜ਼ਾਂ ਦੇ ਬਾਵਜੂਦ ਜੀ-20 ਨੇ ਆਰਥਿਕ ਉਦਾਰਤਾ ਜਾਰੀ ਰੱਖਣ ਦੀ ਹਮਾਇਤ ਕੀਤੀ ਅਤੇ ਕਈ ਸਰਕਾਰਾਂ ਵੱਲੋਂ ਆਪਣੇ ਉਤਪਾਦਕਾਂ ਤੇ ਸਨਅਤਾਂ ਵਾਸਤੇ ਅਪਣਾਈ ਹਿਫਾਜ਼ਤਮੁਖੀ ਪਹੁੰਚ ਦਾ ਵਿਰੋਧ ਕੀਤਾ। ਉਂਜ, ਜੀ-20 ਨੇ ਸਾਰੇ ਫ਼ੈਸਲੇ ਇਕਪਾਸੜ ਨਹੀਂ ਲਏ ਅਤੇ ਨਾ ਹੀ ਟਰੰਪ ਦੇ ਸਾਰੇ ਸੁਝਾਅ ਰੱਦ ਕੀਤੇ। ਇਸ ਨੇ ਵੱਖ ਵੱਖ ਦੇਸ਼ਾਂ ਵੱਲੋਂ ਆਪਣੀ ਸਮਰੱਥਾ ਤੋਂ ਵੱਧ ਸਾਜ਼ੋ ਸਾਮਾਨ ਤਿਆਰ ਕਰ ਕੇ ਉੁਸ ਨੂੰ ਹੋਰਨਾਂ ਮੁਲਕਾਂ ਵਿੱਚ ਸਸਤੇ ਭਾਅ ਡੰਪ ਕਰਨ ਦਾ ਵਿਰੋਧ ਕੀਤਾ ਅਤੇ ਇਕਬਾਲ ਕੀਤਾ ਕਿ ਸਸਤੇ ਭਾਅ ਸੁੱਟਿਆ ਗਿਆ ਮਾਲ ਸਬੰਧਤ ਦੇਸ਼ ਦੇ ਅਰਥਚਾਰੇ ਤੇ ਮੁਕਾਮੀ ਸਨਅਤਾਂ ਨੂੰ ਢਾਹ ਲਾ ਸਕਦਾ ਹੈ। ਜੀ-20 ਉੱਤੇ ਦਬਾਅ ਸੀ ਕਿ ਆਲਮੀ ਅਰਥਚਾਰੇ ਵਿੱਚ ਆਈ ਖੜੋਤ ਨੂੰ ਤੋੜਨ ਲਈ ਉਹ
Typing Editor Typed Word : Switch languages (Punjabi) from the taskbar. If you get any difficulty click here
Note: Minimum 276 words are required to enable this repeat button.