Punjabi Typing Paragraph
ਟੈਕਨਾਲੌਜੀ ਦੇ ਰੁਝਾਨ ‘ਚ ਹਰ ਦਿਨ ਕੋਈ ਨਾ ਕੋਈ ਨਵੀ ਟੈਕਨਾਲੌਜ਼ੀ ਰਹੀ ਹੈ। ਟੈਕਨਾਲੌਜੀ ਦੀ ਰਫਤਾਰ ਬਹੁਤ ਤੇਜ਼ੀ ਨਾਲ ਚਲ ਰਹੀ ਹੈ। ਸ਼ੋਸਲ ਨੈਟਵਰਕਿੰਗ ਵੈਬਸਾਈਟ ਫੇਸਬੁੱਕ ਤੋ ਬਾਅਦ ਵਟਸਐਪ ਨਵੀ ਟੈਕਨਾਲੌਜੀ ਆਈ ਹੈ। ਬਹੁਤ ਜਲਦੀ ਹੀ ਨਵੀਆਂ ਨਵੀਆਂ ਟੈਕਨਾਲੌਜੀ ਰਹੀਆਂ ਹਨ। ਬਹੁਤ ਸਾਰੇ ਲੋਕ ਫੇਸਬੁੱਕ ਨੂੰ ਛੱਡ ਕੇ ਵਟਸਐਪ ਤੇ ਗਏ ਹਨ। ਹਰ ਇੱਕ ਸੌਫਟਵੇਅਰ ਦੇ ਫਾਇਦੇ ਤੇ ਨੁਕਸਾਨ ਤਾ ਹੁੰਦੇ ਹੀ ਹਨ ਜਿਵੇ ਫੇਸਬੁੱਕ ਤੇ ਆਪਣੇ ਫਾਇਦੇ ਤੇ ਨੁਕਸਾਨ ਹਨ, ਉਸੇ ਤਰ੍ਹਾਂ ਵਟਸਐਪ ਦੇ ਵੀ ਹਨ। ਫੇਸਬੁੱਕ ਤੇ ਤਸਵੀਰਾਂ ਦਾ ਬੁਹੁਤ ਜ਼ਿਆਦਾ ਮਿਸਯੂਜ਼ ਹੋ ਰਿਹਾ ਹੈ। ਫੇਸਬੁੱਕ ਨੂੰ ਅੱਜ ਕੱਲ ਪ੍ਰਮੋਸ਼ਨ ਲਈ ਬਹੁਤ ਜ਼ਿਆਦਾ ਵਰਤਿਆ ਜਾ ਰਿਹਾ ਹੈ। ਹੁਣ ਵਟਸਐਪ ਦੀ ਗੱਲ ਕਰਦੇ ਹਾਂ। ਵਟਸਐਪ ਇੱਕ ਚੈਟਿੰਗ ਮੈਸੇਜ਼ਰ ਹੈ। ਦੋਸਤ ਆਪਸ ‘ਚ ਆਰਾਮ ਨਾਲ ਗੱਲ ਕਰ ਸਕਦੇ ਹਨ। ਅੱਜ ਵੀ ਬਹੁਤ ਸਾਰੇ ਲੋਕ ਇਹਦਾ ਦੇ ਹਨ ਜੋ ਸਵੇਰ ਦੀ ਚਾਹ ਬਾਅਦ ‘ਚ ਪੀਂਦੇ ਹਨ ਤੇ ਵਟਸਐਪ, ਫੇਸਬੁੱਕ ਪਹਿਲਾ ਖੋਲਦੇ ਹਨ।ਇਸ ਤੇ ਬਹੁਤ ਸਾਰੀਆਂ ਤਸਵੀਰਾਂ, ਵੀਡਿਉ, ਆਡੀਉ ਆਰਾਮ ਨਾਲ ਸ਼ੇਅਰ ਕਰ ਸਕਦੇ ਹਾਂ।ਵਟਸਐਪ ਤੇ ਪਾਸਵਰਡ ਸਿਕਊਰਟੀ ਨਹੀ ਹੈ।ਚੈਟਿੰਗ ਦਾ ਆਰਾਮ ਨਾਲ ਮਿਸਯੂਜ ਹੋ ਸਕਦਾ ਹੈ ਤੇ ਹੋ ਵੀ ਰਿਹਾ ਹੈ। ਵਟਸਐਪ ਤੇ ਅਗਰ ਕੋਈ ਨਿੱਜ਼ੀ ਗੱਲ ਕਰ ਰਿਹਾ ਹੈ ਤੇ ਚੈਟਿੰਗ ਕਲੀਅਰ ਕਰਨੀ ਭੁੱਲ ਜਾਦਾ ਹੈ ਤੇ ਮੋਬਾਇਲ ਕਿਸੇ ਦੀ ਵੀ ਹੱਥ ਲੱਗ ਜਾਦਾ ਆਰਾਮ ਨਾਲ ਮਿਸਯੂਜ ਹੋ ਸਕਦਾ ਹੈ।ਦੂਸਰੀ ਗੱਲ ਬਹੁਤ ਸਾਰ ਲੋਕ ਕਿਸੇ ਦੀ ਨਿੱਜ਼ੀ ਗੱਲ ਜਾ ਵੀਡਿਉ ਰਿਕਾਰਡ ਕਰ ਕੇ ਸ਼ੇਅਰ ਕਰ ਰਹੇ ਹਨ ਜੋ ਕਿ ਬਹੁਤ ਗਲਤ ਹੈ ਜਿਸ ਨੇ ਰਿਕਾਰਡ ਕਰ ਕੇ ਸ਼ੇਅਰ ਕੀਤੀ ਉਹ ਤਾ ਗਲਤ ਹੈ ਹੀ ਇਸਦੇ ਨਾਲ ਅੱਗੋ ਸ਼ੇਅਰ ਕਰਨ ਵਾਲੇ ਵੀ ਗਲਤ ਹਨ।ਲੜਕੀਆਂ ਦੀ ਚੋਰੀ ਛਿਪੇ ਵੀਡਿਉ ਬਣਾ ਕੇ ਸ਼ੇਅਰ ਕਰਨਾ ਬਹੁਤ ਗਲਤ ਹੈ। ਕੁਝ ਲੋਕ ਆਪਣੀ ਦੁਸ਼ਮਣੀ ਕੱਢਣ ਲਈ ਇਸ ਤਰ੍ਹਾ ਕਰਦੇ ਹਨ। ਇਸ ਨੂੰ ਅਨਪੜ੍ਹ ਲੋਕ ਤਾ ਵਰਤ ਨਹੀ ਸਕਦੇ ਹਨ ਇਹ ਪੜ੍ਹੇ-ਲਿਖੇ ਹੀ ਕਰ ਸਕਦੇ ਹਨ ਤੇ ਪੜ੍ਹੇ-ਲਿਖੇ ਲੋਕ ਕਿਸੇ ਦੀ ਨਿੱਜ਼ੀ ਤਸਵੀਰ ਜਾ ਨਿੱਜੀ ਗੱਲਬਾਤ ਜਾ ਨਿੱਜ਼ੀ ਵੀਡਿਉ ਨੂੰ ਖੁਸ਼ੀ ਨਾਲ ਦੇਖਦੇ ਹਨ
Typing Editor Typed Word : Switch languages (Punjabi) from the taskbar. If you get any difficulty click here
Note: Minimum 276 words are required to enable this repeat button.