Punjabi Typing Paragraph
ਕਹਿਣ ਨੂੰ ਤਾਂ ਭਾਵੇਂ ਵਰਤਮਾਨ ਸਮੇਂ ਨੂੰ ਤਰੱਕੀ ਦਾ ਯੁੱਗ ਕਿਹਾ ਜਾ ਰਹਾ ਹੈ ਪਰ ਦੂਰ ਦੀ ਨਿਗਾਹ ਨਾਲ ਦੇਖੀਏ ਤਾਂ ਵਰਤਮਾਨ ਮਨੁੱਖ ਖਪਤਕਾਰੀ ਦੀ ਲਾਇਲਾਜ ਬਿਮਾਰੀ ਦੇ ਚੱਕਰ ਵਿੱਚ ਫਸ ਗਿਆ ਲੱਗਦਾ ਹੈ। ਜਦ ਵੀ ਅਸੀਂ ਜਾਨਵਰਾਂ ਅਤੇ ਮਨੁੱਖਾਂ ਵਿੱਚ ਫਰਕ ਕਰਦੇ ਹਾਂ ਤਦ ਇਨਸਾਨ ਅਜਾਦ ਸੋਚ ਦਾ ਮਾਲਕ ਦਰਸਾਇਆਂ ਜਾਂਦਾ ਹੈ ਅਤੇ ਜਾਨਵਰਾਂ ਨੂੰ ਬੇਅਕਲ ਕੁਦਰਤ ਦੇ ਭੇਤਾਂ ਤੋਂ ਅਣਜਾਣ ਦੱਸਿਆ ਜਾਂਦਾ ਹੈ। ਕੀ ਅਜਾਦ ਸੋਚ ਵੀ ਗੁਲਾਮੀ ਦੇ ਰਸਤੇ ਤੇ ਹੀ ਸਫਰ ਕਰਦੀ ਹੈ ਜਦੋਂ ਕਿ ਦੂਸਰੇ ਪਾਸੇ ਬੇਅਕਲ ਜਾਨਵਰ ਕੁਦਰਤ ਦੇ ਅਨੁਸਾਰ ਚਲਦੇ ਹੋਏ ਖਪਤਕਾਰੀ ਤੋਂ ਕੋਹਾਂ ਦੂਰ ਬਿਨਾਂ ਕਿਸੇ ਦੁਨਿਆਵੀ ਦਿਖਾਵਿਆਂ ਦੇ ਵਰਤਮਾਨ ਲੋੜਾਂ ਅਨੁਸਾਰ ਜਿੰਦਗੀ ਜਿਉਂਦੇ ਹਨ। ਦੁਨੀਆਂ ਦਾ ਸਿਆਣਾਂ ਅਕਲਮੰਦ ਐਲਾਨਿਆਂ ਮਨੁੱਖ ਗੁਲਾਮੀ ਦਰ ਗੁਲਾਮੀ ਹੰਢਾਉਂਦਾਂ ਹੋਇਆਂ ਦੂਸਰਿਆਂ ਤੋਂ ਵੱਡਾ ਦਿਖਾਈ ਦੇਣ ਲਈ ਕੋਹਲੂ ਦਾ ਬੈਲ ਬਣਕੇ ਖਪਤਕਾਰੀ ਵਿੱਚ ਫਸ ਜਾਂਦਾ ਹੈ। ਵਰਤਮਾਨ ਸਮੇਂ ਦੀ ਤਕਨੀਕ ਹਰ ਵਕਤ ਮਨੁੱਖੀ ਅੱਖਾਂ ਅੱਗੇ ਨੱਚਦੀ ਟੱਪਦੀ ਬੋਲਦੀ ਰਹਿੰਦੀ ਹੈ। ਮਨੁੱਖ ਦੇ ਕੰਨ ਹਰ ਵਕਤ ਮਸਹੂਰੀ ਯੁੱਧ ਦੇ ਨਾਅਰੇ ਸੁਣਦੇ ਹਨ ਅਤੇ ਅੱਖਾਂ ਨਾਲ ਹਰ ਵਕਤ ਖਪਤਕਾਰੀ ਵਸਤਾਂ ਦੀ ਨੁਮਾਇਸ ਹੀ ਦੇਖਦੇ ਹਨ। ਇਹ ਸਭ ਮਨੁੱਖੀ ਦਿਮਾਗ ਨੂੰ ਏਨਾਂ ਕੁ ਧੋ ਚੁੱਕੀਆਂ ਹਨ ਜਿਸ ਨਾਲ ਉਸਨੂੰ ਮਹਿਸੂਸ ਹੀ ਇਸ ਤਰਾਂ ਹੁੰਦਾਂ ਹੈ ਕਿ ਜਿਵੇਂ ਉਹ ਇੰਹਨਾਂ ਵਸਤਾਂ ਤੋਂ ਬਿਨਾਂ ਅਧੂਰਾ ਹੈ ਜਦੋਂਕਿ ਕੁਦਰਤ ਨੇ ਉਸਨੂੰ ਆਪਣੇ ਆਪ ਵਿੱਚ ਹੀ ਪੂਰਾ ਬਣਾਇਆ ਹੈ। ਮਨੁੱਖ ਕੁਦਰਤ ਵੱਲ ਦੇਖਦਾ ਨਹੀਂ ਕੁਦਰਤ ਅਨੁਸਾਰ ਤੁਰਦਾ ਨਹੀਂ ਸਗੋਂ ਇਸਦੇ ਉਲਟ ਇਹ ਸਮਝਦਾ ਹੈ ਕਿ ਉਸ ਦੇ ਕੁੱਝ ਕੀਤੇ ਬਿਨਾਂ ਇਹ ਦੁਨੀਆਂ ਨਸਟ ਹੋ ਜਾਵੇਗੀ। ਅਸਲ ਵਿੱਚ ਦੰਦ ਕਥਾਵਾਂ ਦੇ ਕਹਿਣ ਅਨੁਸਾਰ ਕਿ ਟਟੀਹਰੀ ਸਮਝਦੀ ਹੈ ਕਿ ਅਕਾਸ ਉਸਦੀਆਂ ਟੰਗਾਂ ਦੇ ਸਹਾਰੇ ਹੀ ਖੜਾ ਹੈ ਜਿਸ ਕਾਰਣ ਉਹ ਸੌਣ ਲੱਗਿਆਂ ਵੀ ਟੰਗਾਂ ਅਸਮਾਨ ਵੱਲ ਕਰੀ ਰੱਖਦੀ ਹੈ ਅਤੇ ਇਸ ਤਰਾਂ ਹੀ ਮਨੁੱਖ ਸੋਚਦਾ ਹੈ ਕਿ ਉਹ ਹੀ ਧਰਤੀ ਵਰਗੇ ਮਹਾਨ ਗਰਿਹ ਨੂੰ ਬਚਾ ਸਕਦਾ ਹੈ ਜਦੋਂ ਕਿ ਇਸ ਧਰਤੀ ਨੂੰ ਬਚਾਉਣ ਦੇ ਚੱਕਰ ਵਿੱਚ ਕੁਦਰਤ ਦਾ ਮੂੰਹ ਮੱਥਾ ਵਿਗਾੜੀ ਜਾ ਰਿਹਾ ਹੈ। ਆਪਣੀ ਸਿਆਣਫ
Typing Editor Typed Word : Switch languages (Punjabi) from the taskbar. If you get any difficulty click here
Note: Minimum 276 words are required to enable this repeat button.