Punjabi Typing Paragraph
ਵਿਗਿਆਨ ਦਾ ਸਾਡੇ ਰੋਜ਼ਾਨਾ ਜੀਵਨ ਵਿਚ ਬਹੁਤ ਮਹੱਤਵ ਹੈ। ਜੀਵਨ ਦਾ ਹਰੇਕ ਪਹਿਲੂ ਵਿਗਿਆਨ ਨਾਲ ਜੁੜਿਆ ਹੋਇਆ ਹੈ। ਬ੍ਰਹਿਮੰਡ ਵਿਚ ਵਾਪਰ ਰਹੀ ਹਰ ਕਿਰਿਆ ਘਟਨਾ ਤੇ ਵਿਗਿਆਨ ਦੇ ਨਿਯਮਾਂ ਤੇ ਆਧਾਰਿਤ ਹੈ। ਹਰ ਘਟਨਾ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ। ਜਿਸ ਨੂੰ ਵਿਗਿਆਨਕ ਖੇਤਰ ਵਿਚ ਤਰਕ ਦੀ ਕਸਵੱਟੀ ਤੇ ਪਰਖਿਆ ਜਾਂਦਾ ਹੈ। ਸੂਈ ਤੋਂ ਲੈ ਕੇ ਜਹਾਜ਼ ਤਕ ਸਭ ਵਿਗਿਆਨ ਦੀ ਦੇਣ ਹੈ। ਸਾਈਕਲ ਸਕੂਟਰ ਕਾਰ ਬਿਜਲੀ ਨਾਲ ਚੱਲਣ ਵਾਲੇ ਯੰਤਰ ਰੇਡੀਉ ਟੈਲੀਵਿਜ਼ਨ ਟੈਲੀਫ਼ੋਨ ਕੰਪਿਊਟਰ ਆਦਿ ਵਿਗਿਆਨ ਦੀ ਬਦੌਲਤ ਹੈ। ਬਿਮਾਰੀ ਜਾਂ ਦੁਰਘਟਨਾ ਦੀ ਸੂਰਤ ਵਿਚ ਵੱਖ ਵੱਖ ਪ੍ਰਕਾਰ ਦੇ ਟੈੱਸਟ ਕਰਵਾਉਣੇ ਦਵਾਈ ਲੈਣੀ ਅਤੇ ਆਪ੍ਰੇਸ਼ਨ ਕਰਵਾਉਣਾ ਆਦਿ ਸਭ ਕੁਝ ਵਿਗਿਆਨਕ ਤਕਨੀਕਾਂ ਕਾਰਨ ਸੰਭਵ ਹੋਇਆ ਹੈ। ਇਨ੍ਹਾਂ ਚੀਜ਼ਾਂ ਯੰਤਰਾਂ ਤੇ ਤਕਨੀਕਾਂ ਦਾ ਨਿਰਮਾਣ ਅੱਖਾਂ ਮੀਟ ਕੇ ਨਹੀਂ ਹੋਇਆ ਸਗੋਂ ਵਿਗਿਆਨੀਆਂ ਦੁਆਰਾ ਦਿਨ ਰਾਤ ਜਾਗ ਕੇ ਕੀਤੀ ਮਿਹਨਤ ਦਾ ਨਤੀਜਾ ਹੈ। ਲੋਕਾਂ ਵਿਚ ਵਿਗਿਆਨਕ ਦ੍ਰਿਸ਼ਟੀਕੋਣ ਪੈਦਾ ਕਰਨ ਲਈ ਦੇਸ਼ ਭਰ ਵਿਚ ਰਾਸ਼ਟਰੀ ਵਿਗਿਆਨਕ ਦਿਵਸ ਸਰੀਰਕ ਤੌਰ ਤੇ ਅਸਮਰਥ ਲੋਕਾਂ ਲਈ ਵਿਗਿਆਨ ਅਤੇ ਤਕਨੀਕ ਥੀਮ ਤੇ ਮਨਾਇਆ ਜਾ ਰਿਹਾ ਹੈ। 28 ਫਰਵਰੀ 1928 ਦਾ ਦਿਨ ਭਾਰਤ ਲਈ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਇਸ ਦਿਨ ਭਾਰਤ ਦੇ ਪ੍ਰਸਿੱਧ ਭੌਤਿਕ ਵਿਗਿਆਨੀ ਤੇ ਨੋਬਲ ਪੁਰਸਕਾਰ ਜੇਤੂ ਡਾ ਚੰਦਰਸ਼ੇਖਰ ਵੈਂਕਟਰਮਨ ਨੇ ਆਪਣੇ ਰਮਨ ਪ੍ਰਭਾਵ ਦਾ ਐਲਾਨ ਕੀਤਾ ਸੀ। ਉਨ੍ਹਾਂ ਦੀ ਯਾਦ ਵਿਚ ਹਰ ਸਾਲ 28 ਫਰਵਰੀ ਨੂੰ ਵਿਗਿਆਨ ਦਿਵਸ ਮਨਾਇਆ ਜਾਂਦਾ ਹੈ। ਹਾਲਾਂਕਿ ਕਾਢਾਂ ਦਾ ਅਨੰਦ ਮਨੁੱਖ ਸਹਿਜੇ ਮਾਣ ਰਿਹਾ ਹੈ ਪਰ 21ਵੀਂ ਸਦੀ ਤਕ ਵੀ ਵਿਗਿਆਨਕ ਸੋਚ ਦਾ ਧਾਰਨੀ ਨਹੀਂ ਬਣ ਸਕਿਆ। ਭਾਰਤ ਦਾ ਸੰਵਿਧਾਨ ਦੁਨੀਆ ਦਾ ਇਕ ਮਾਤਰ ਅਜਿਹਾ ਸੰਵਿਧਾਨ ਹੈ। ਜਿਹੜਾ ਦੇਸ਼ ਦੇ ਲੋਕਾਂ ਵਿਚ ਵਿਗਿਆਨਕ ਦ੍ਰਿਸ਼ਟੀਕੋਣ ਫੈਲਾਉਣ ਦੀ ਗੱਲ ਕਰਦਾ ਹੈ। ਵਿਗਿਆਨਕ ਤਕਨੀਕਾਂ ਦੀ ਵਰਤੋਂ ਸਿਹਤ ਸਹੂਲਤਾਂ ਅੰਗਹੀਣਾਂ ਦੇ ਜੀਵਨ ਨੂੰ ਸੁਖਦ ਬਣਾਉਣ ਜੀਵਨ ਦਾ ਪੱਧਰ ਉੱਚਾ ਚੁੱਕਣ ਅਤੇ ਦੇਸ਼ ਨੂੰ ਵਿਕਸਤ ਰਾਸ਼ਟਰ ਬਣਾਉਣ ਲਈ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ। ਮਨੁੱਖਤਾ ਦੀ ਭਲਾਈ ਲਈ ਵਿਗਿਆਨਕ ਤਕਨੀਕਾਂ ਦੀ ਵਰਤੋਂ ਵੱਧ ਤੋ ਵੱਧ ਹੋਵੇ। ਲਾਇਬ੍ਰੇਰੀਆਂ ਵਿਦਿਆਰਥੀ ਲਈ ਸਿੱਖਿਆ ਦਾ ਇਕ ਅਹਿਮ ਮਾਧਿਅਮ
Typing Editor Typed Word : Switch languages (Punjabi) from the taskbar. If you get any difficulty click here
Note: Minimum 276 words are required to enable this repeat button.