Punjabi Typing Paragraph
ਆਰਥਿਕ ਨੀਤੀ ਅਤੇ ਫੌਜੀ ਰਣਨੀਤੀ ਬਾਰੇ ਸੰਸਕ੍ਰਿਤ ਵਿਚ ਲਿਖੀ ਇਕ ਪ੍ਰਾਚੀਨ ਭਾਰਤੀ ਲਿਖਤ ਹੈ। ਇਹ ਕਈ ਸਦੀਆਂ ਵਿੱਚ ਕਈ ਲੇਖਕਾਂ ਦਾ ਕੀਤਾ ਕੰਮ ਜਾਪਦਾ ਹੈ। ਪਰ ਕੌਟਲਿਆ, ਵਿਸਨੂੰਗੁਪਤ ਅਤੇ ਚਾਣਕਿਆ ਦੇ ਤੌਰ ਤੇ ਜਾਣੇ ਜਾਂਦੇ ਵਿਦਵਾਨ ਨੂੰ ਇਸ ਪਾਠ ਦਾ ਲੇਖਕ ਮੰਨਿਆ ਜਾਂਦਾ ਹੈ। ਉਹ ਤਕਸ਼ਿਲਾ ਵਿਖੇ ਇੱਕ ਅਧਿਆਪਕ ਅਤੇ ਸਮਰਾਟ ਚੰਦਰਗੁਪਤ ਮੌਰਿਆ ਦਾ ਸਰਪ੍ਰਸਤ ਸੀ। ਹਾਲਾਂਕਿ ਕੁਝ ਪ੍ਰਾਚੀਨ ਲੇਖਕਾਂ ਨੇ ਆਪਣੇ ਗ੍ਰੰਥਾਂ ਵਿੱਚ ਅਰਥ ਸ਼ਾਸਤਰ ਵਿੱਚੋਂ ਹਵਾਲੇ ਦਿੱਤੇ ਹਨ ਅਤੇ ਕੌਟਿਲਿਅ ਦਾ ਚਰਚਾ ਕੀਤਾ ਹੈ, ਫਿਰ ਵੀ ਇਹ ਗਰੰਥ ਲੁਪਤ ਹੋ ਚੁੱਕਿਆ ਸੀ। 1904 ਵਿੱਚ ਤੰਜੋਰ ਦੇ ਇੱਕ ਪੰਡਤ ਨੇ ਭੱਟਸਵਾਮੀ ਦੇ ਅਪੂਰਣ ਟੀਕੇ ਦੇ ਨਾਲ ਅਰਥ ਸ਼ਾਸਤਰ ਦਾ ਹਥਲਿਖਤ ਖਰੜਾ ਮੈਸੂਰ ਰਾਜ ਲਾਇਬ੍ਰੇਰੀ ਦੇ ਪ੍ਰਧਾਨ ਸ਼੍ਰੀ ਆਰ ਸ਼ਾਮ ਸ਼ਾਸਤਰੀ ਨੂੰ ਦਿੱਤਾ। ਸ਼੍ਰੀ ਸ਼ਾਸਤਰੀ ਨੇ ਪਹਿਲਾਂ ਇਸਦਾ ਅੰਸ਼ਕ ਤੌਰ ਤੇ ਅੰਗਰੇਜ਼ੀ ਭਾਸ਼ਾਂਤਰ 1905 ਵਿੱਚ ਇੰਡੀਅਨ ਐਂਟਿਕਵੇਰੀ ਅਤੇ ਮੈਸੂਰ ਰਿਵਿਊ (1906-1909) ਵਿੱਚ ਪ੍ਰਕਾਸ਼ਿਤ ਕੀਤਾ। ਇਸਦੇ ਬਾਅਦ ਇਸ ਗਰੰਥ ਦੇ ਦੋ ਹਥਲਿਖਤ ਖਰੜੇ ਮਿਊਨਿਖ ਲਾਇਬਰੇਰੀ ਵਿੱਚੋਂ ਪ੍ਰਾਪਤ ਹੋਏ ਅਤੇ ਇੱਕ ਸ਼ਾਇਦ ਕਲਕੱਤਾ ਵਿੱਚੋਂ। ਉਸ ਤੋਂ ਬਾਅਦ ਸ਼ਾਮ ਸ਼ਾਸਤਰੀ, ਗਣਪਤੀ ਸ਼ਾਸਤਰੀ, ਯਦੁਵੀਰ ਸ਼ਾਸਤਰੀ ਆਦਿ ਦੁਆਰਾ ਅਰਥ ਸ਼ਾਸਤਰ ਦੇ ਕਈ ਸੰਸਕਰਣ ਪ੍ਰਕਾਸ਼ਿਤ ਹੋਏ। ਸ਼ਾਮ ਸ਼ਾਸਤਰੀ ਦੁਆਰਾ ਅੰਗਰੇਜ਼ੀ ਭਾਸ਼ਾਂਤਰ ਦਾ ਚੌਥਾ ਸੰਸਕਰਣ (1929) ਪ੍ਰਮਾਣਿਕ ਮੰਨਿਆ ਜਾਂਦਾ ਹੈ। ਕਿਤਾਬ ਦੇ ਪ੍ਰਕਾਸ਼ਨ ਦੇ ਨਾਲ ਹੀ ਭਾਰਤ ਅਤੇ ਪਛਮੀ ਦੇਸ਼ਾਂ ਵਿੱਚ ਹਲਚਲ ਜਿਹੀ ਮੱਚ ਗਈ ਕਿਉਂਕਿ ਇਸ ਵਿੱਚ ਸ਼ਾਸਨ-ਵਿਗਿਆਨ ਦੇ ਉਨ੍ਹਾਂ ਅਨੌਖੇ ਤੱਤਾਂ ਦਾ ਵਰਣਨ ਸੀ, ਜਿਨ੍ਹਾਂ ਦੇ ਸੰਬੰਧ ਵਿੱਚ ਭਾਰਤੀਆਂ ਨੂੰ ਉੱਕਾ ਅਨਭਿਜ ਸਮਝਿਆ ਜਾਂਦਾ ਸੀ। ਪਛਮੀ ਵਿਦਵਾਨ ਫਲੀਟ, ਜੌਲੀ ਆਦਿ ਨੇ ਇਸ ਕਿਤਾਬ ਨੂੰ ਇੱਕ ‘ਅਤਿਅੰਤ ਮਹੱਤਵਪੂਰਣ’ ਗਰੰਥ ਦੱਸਿਆ ਅਤੇ ਇਸਨੂੰ ਭਾਰਤ ਦੇ ਪ੍ਰਾਚੀਨ ਇਤਹਾਸ ਦੇ ਨਿਰਮਾਣ ਵਿੱਚ ਪਰਮ ਸਹਾਇਕ ਸਾਧਨ ਸਵੀਕਾਰ ਕੀਤਾ। ਆਧੁਨਿਕ ਅਰਥਸ਼ਾਸਤਰ ਦੀਆਂ ਅਨੇਕ ਪਰਿਭਾਸ਼ਾਵਾਂ ਮਿਲਦੀਆਂ ਹਨ। ਅਰਥਾਂ ਦੇ ਕੁਝ ਅੰਤਰ ਆਪਸ ਵਿੱਚ ਇਸ ਵਿਸ਼ੇ ਬਾਰੇ ਵੱਖ-ਵੱਖ ਵਿਚਾਰ ਜਾਂ ਵਿਚਾਰਾਂ ਦੇ ਵਿਕਾਸ ਨੂੰ ਪ੍ਰਗਟ ਕਰ ਹਨ। ਸਕਾਟਿਸ਼ ਫ਼ਿਲਾਸਫ਼ਰ ਐਡਮ ਸਮਿਥ (1776) ਉਦੋਂ ਸਿਆਸੀ ਆਰਥਿਕਤਾ ਕਹੇ ਜਾਂਦੇ ਇਸ ਵਿਸ਼ੇ ਨੂੰ "ਰਾਸ਼ਟਰਾਂ ਦੀ ਦੌਲਤ ਦੀ ਪ੍ਰਕਿਰਤੀ ਅਤੇ ਕਾਰਨਾਂ ਦੀ ਪੜਤਾਲ" ਵਜੋਂ ਪਰਿਭਾਸ਼ਿਤ ਕੀਤਾ,
Typing Editor Typed Word : Switch languages (Punjabi) from the taskbar. If you get any difficulty click here
Note: Minimum 276 words are required to enable this repeat button.