Punjabi Typing Paragraph
ਜਦੋਂ ਅਸੀ ਕੰਪਿਊਟਰ ਦੀ ਸੁਰੱਖਿਆ ਦੀ ਗੱਲ ਕਰੀਏ ਤਾ ਅੰਗਰੇਜ਼ੀ ਦਾ ਇਕ ਸ਼ਬਦ “ਹੈਕ ਜਾਂ ਹੈਕਰ” ਸਾਹਮਣੇ ਆਉਂਦਾ ਹੈ ਅਤੇ ਜੋ ਇਸ ਨੂੰ ਜਾਣਦੇ ਹਨ ਉਨ੍ਹਾਂ ਦੀਆ ਨਜ਼ਰਾ ਵਿੱਚ ਇਹ ਸ਼ਬਦ ਧੋਖਾਧੜੀ ਅਤੇ ਕੰਪਿਊਟਰ ਅਪਰਾਧ ਨਾਲ ਜੋੜਿਆ ਜਾਂਦਾ ਹੈ। ਇਹ ਕੁੱਝ ਹਦ ਤਕ ਠੀਕ ਵੀ ਹੈ ਪਰ ਪੂਰੀ ਤਰ੍ਹਾਂ ਨਹੀ। ਆਓ ਜਾਣੀਏ ਹੈਕਰਾ ਬਾਰੇ, ਇਨ੍ਹਾਂ ਦੀਆ ਸ਼੍ਰੇਣੀਆ ਅਤੇ ਇਨ੍ਹਾਂ ਤੋ ਬਚਣ ਦੇ ਸਾਧਨਾ ਬਾਰੇ। ਹੈਕਰ ਉਹ ਵਿਅਕਤੀ ਹੁੰਦੇ ਹਨ ਜੋ ਕੰਪਿਊਟਰ ਜਾਂ ਇੰਟਰਨੈਟ ਦੀ ਸੁਰਖਿਅਤਾ ਨੂੰ ਤੋੜਕੇ ਉਸ ਵਿੱਚੋਂ ਡਾਟਾ ਕੱਡ ਜਾਂ ਪਾ ਸਕਦੇ ਹਨ ਅਤੇ “ਹੈਕ” ਸ਼ਬਦ ਇਨ੍ਹਾ ਹੈਕਰਾ ਦੁਆਰਾ ਕਿਸੇ ਸੁਰੱਖਿਅਤ ਕੰਪਿਊਟਰ ਉਪਰ ਪਈ ਸਮਗਰੀ ਨੂੰ ਤਕਨੀਕੀ ਤੋਰ ‘ਤੇ ਚੋਰੀ ਜਾਂ ਉਸ ਸਮਗਰੀ ਵਿੱਚ ਤਬਦੀਲੀ ਕਰਨ ਲਈ ਵਰਤਿਆ ਜਾਂਦਾ ਹੈ। ਸੁਣਨ ਵਿਚ ਤੇ ਇਹ ਖੋਫ਼ਨਾਕ ਲਗਦਾ ਹੈ ਪਰ ਹੈਕਰ ਹਮੇਸ਼ਾ ਆਪਣੀ ਮੁਹਾਰਤ ਨੂੰ ਗਲਤ ਕੰਮ ਵਿੱਚ ਹੀ ਨਹੀ ਸਗੋ ਇਸ ਨੂੰ ਚੰਗੇ ਕੰਮ ਲਈ ਵੀ ਵਰਤਦੇ ਹਨ। ਕੁੱਝ ਕੰਪਨੀਆ ਪ੍ਰੋਫੇਸ਼ਨਲ ਹੈਕਰਾ ਨੂੰ ਭਰਤੀ ਵੀ ਕਰਦੀਆ ਹਨ, ਉਨ੍ਹਾ ਦਾ ਕੰਮ ਕਿਸੇ ਦੇ ਨਾਲ ਧੋਖਾਧੜੀ ਕਰਨਾ ਨਹੀ ਹੁੰਦਾ ਬਲਕਿ ਇਸ ਲਈ ਰਖੇ ਜਾਂਦੇ ਹਨ ਤਾਂ ਕਿ ਉਹ ਕੰਪਨੀ ਦੇ ਬਣਾਏ ਸਾਫਟਵੇਅਰ ਸੁਰੱਖਿਅਤ ਜਾਂਚ ਅਤੇ ਉਨ੍ਹਾਂ ਦੇ ਗਾਹਕਾ ਦੇ ਡਾਟਾ ਨੂੰ ਵੱਧ ਤੋਂ ਵੱਧ ਸੁਰਖਿਆ ਪ੍ਰਦਾਨ ਕਰ ਸਕਣ। ਬਹੁੱਤ ਲੋਕ ਇਹ ਮੰਨਦੇ ਹਨ ਕਿ ਉਹਨਾਂ ਦੇ ਕੰਪਿਊਟਰ ਤੇ ਕੁੱਝ ਵੀ ਚੋਰੀ ਕਰਨ ਦੇ ਯੋਗ ਨਹੀ ਹੈ ਜਾਂ ਫੇਰ ਕੋਈ ਜ਼ਰੂਰੀ ਡਾਟਾ ਜਾਂ ਸਮਗਰੀ ਨਹੀ ਪਈ ਹੈ ਪਰ ਤੁਹਾਡੇ ਈ-ਮੇਲ ਅਕਾਊਂਟ, ਬੈਂਕ ਖਾਤਾ ਪਾਸਵਰਡ, ਜਾ ਹੋਰ ਜ਼ਰੂਰੀ ਲਿਖਤੀ ਸਮਗਰੀ ਤੋਂ ਇਲਾਵਾ ਵੀ ਬਹੁੱਤ ਕੁੱਝ ਚੋਰੀ ਅਤੇ ਉਸ ਦੀ ਗੱਲਤ ਢੰਗਾ ਨਾਲ ਵਰਤੋਂ ਕੀਤੀ ਜਾ ਸਕਦੀ ਹੈ। ਇਨ੍ਹਾਂ ਵਿੱਚੋ ਤੁਹਾਡੀਆ ਨਿੱਜੀ ਤਸਵੀਰਾਂ, ਵੀਡਿਓ, ਤੁਹਾਡੇ ਆਈ. ਪੀ. (ਇੰਟਰਨੈਟ ਨੂੰ ਜੋੜਨ ਲਈ ਅਡਰੈਸ ਦੀ ਵਰਤੋਂ) ਅਤੇ ਤੁਸੀ ਕੰਪਿਊਟਰ ‘ਤੇ ਕੀ ਕੁੱਝ ਕਰ ਰਹੇ ਹੋ ਸਭ ਵੇਖਿਆ ਜਾ ਸਕਦਾ ਹੈ। ਸੁਣਨ ਵਿੱਚ ਤੇ ਥੋੜੀ ਹੈਰਾਨੀ ਹੋਵੇਗੀ ਪਰ ਹਾਲ ਵਿੱਚ ਹੀ ਰਸ਼ੀਆ ਦੇ ਹੈਕਰਾ ਨੇ ਕਰੀਬ 50 ਲੱਖ ਹੈਕ ਕੀਤੇ ਗਏ ਜੀ-ਮੇਲ ਖਾਤੇ ਦੇ ਪਾਸਵਰਡ ਨੂੰ ਇਕ
Typing Editor Typed Word : Switch languages (Punjabi) from the taskbar. If you get any difficulty click here
Note: Minimum 276 words are required to enable this repeat button.