Punjabi Typing Paragraph
ਪੰਜਾਬੀ ਮਾਂ ਬੋਲ ਦੇ ਪ੍ਰਸਿੱਧ ਗਾਇਕ ਗੁਰਦਾਸ ਮਾਨ ਦੇ ਗੀਤ ਦੇ ਉਪਰੋਕਤ ਬੋਲ ਜਿਥੇ ਅਯੋਕੀ ਨੌਜਵਾਨ ਪੀੜ੍ਹੀ ਜੋ ਆਪਣੇ ਅਮੀਰ ਵਿਰਸੇ ਅਤੇ ਸੱਭਿਆਚਾਰ ਨੂੰ ਵਿਸਾਰ ਬੈਠੀ ਹੈ, ਦੀ ਸਚਾਈ ਨੂੰ ਬਿਆਨ ਕਰਦੇ ਹਨ। ਉਥੇ ਚੜ੍ਹਦੀ ਜਵਾਨੀ ਹੁਸਨੋ ਦਿਵਾਨੀ ਦੇ ਭਟਕਣ ਕਾਰਨ ਭਵਿੱਖ ਨਿਕਲਣ ਵਾਲੇ ਸਿਟਿਆਂ ਤੋ ਸਾਨੂੰ ਅਗਵਾਈ ਕਰਦੇਹਨ। ਭਾਵੇਂ ੨੦੧੧ ਦੀ ਜਨਗਣਨਾ ਅਨੁਸਾਰ ਪੰਜਾਬ ਰਾਜ ਦੀ ਕੁਲ ਆਬਾਦੀ ਕਰੋੜ ੭੭ ਲੱਖ ਹਜ਼ਾਰ ੨੩੬ ਹੈ। ਜਿਸ ਵਿਚ ਬਹੁਤੀ ਜਨਸੰਖਿਆ ਨੌਜਵਾਨ ਵਰਗ ਦੀ ਹੈ। ਪਰ ਤਰਾਸਦੀ ਇਹ ਹੈ ਕਿ ਨੌਜਵਾਨ ਪੀੜ੍ਹੀ ਜਿਸ ਦੇਸ਼ ਦਾ ਭਵਿਖ ਜਾਂ ਦੇਸ ਦੇ ਵਿਕਾਸ ਦੀ ਬੁਨਿਆਦ ਕਿਹਾ ਜਾਂਦਾ ਹੈ, ਡਾਵਾਂਡੋਲ ਹੋਈ ਮਸਤੀ ਵਿਚ ਸੁਪਨਿਆ ਦੀ ਜਿੰਦਗੀ ਜੀਅ ਰਹੀ ਹੈ। ਅੱਜ ਦਾ ਨੌਜਵਾਨ ਐਸ਼ ਅਰਾਮ ਵਾਲੀ ਤੇ ਚਮਕ-ਦਮਕ ਵਾਲੀ ਜਿੰਦਗੀ ਬਿਨਾ ਮਿਹਨਤ ਕੀਤਿਆਂ ਪ੍ਰਾਪਤ ਕਰਨ ਦੇ ਯਤਨ ਵਿਚ ਹੈ। ਪਰ ਉਸਦੀ ਪਰਾਂ ਤੋ ਬਗੈਰ ਪਰਵਾਜ ਅਸਫਲ ਹੋ ਰਹੀ ਹੈ ਅਤੇ ਉਹ ਹਨੇਰੇ ਵਿਚ ਟੱਕਰਾਂ ਮਾਰਦਾ ਫਿਰ ਰਿਹਾ ਹੈ ਅਤੇ ਉਸਦੀ ਚੜਦੀ ਜਵਾਨੀ ਮਿ੍ਰਗ ਤਿ੍ਰਸਨਾ ਦੇ ਚੱਕਰਵਿਊ ਵਿਚ ਫਸੀ ਹੋਈ ਹੈ। ਉਹ ਵੀ ਸਮਾ ਸੀ ਜਦੋਂ ਪੰਜਾਬ ਦਾ ਦੁੱਧ-ਘਿਉ ਨਾਲ ਪਲਿਆ ਗੱਭਰੂ ਆਪਣੀ ਹੱਡ ਭੰਨਵੀਂ ਮਿਹਨਤ ਲਈ ਪ੍ਰਸਿੱਧ ਸੀ ਅਤੇ ਅਖਾੜਿਆਂ ਦੀ ਸਾਨ ਬਣਦਾ ਸੀ ਅਤੇ ਇਕ ਮੁੱਛ ਫੁੱਟ ਗੱਭਰੂ ਦੀ ਬੜਕ ਧਰਤੀ ਹਿਲਾ ਦਿੰਦੀ ਸੀ, ਪਰ ਪਤਾ ਨਹੀਂ ਸਾਡੀ ਅਜੌਕੀ ਨੌਜਵਾਨ ਪੀੜ੍ਹੀ ਅਮੀਰ ਪੰਜਾਬੀ ਸੱਭਿਆਚਾਰ ਤੇ ਵਿਰਸੇ ਅਤੇ ਸਮਾਜਿਕ ਨੈਤਿਕ ਕਦਰਾਂ ਕੀਤਮਾਂ ਨੂੰ ਲੱਤ ਮਾਰ ਕੇ ਪੱਛਮੀ ਸੱਭਿਆਚਾਰਕ ਘਸੀਆਂ-ਪਿਟੀਆਂ ਕਦਰਾਂ ਕੀਮਤਾਂ ਨੂੰ ਅਪਣਾਉਦੀ ਹੋਈ ਨਸ਼ਿਆਂ ਦੇ ਛੇਵੇਂ ਦਰਿਆ ਵਿਚ ਖੂਬ ਤਾਰੀਆਂ ਲਗਾ ਰਹੀ ਹੈ।ਜਿਸ ਕਰਕੇ ਅੱਜ ਅਨੇਕਾਂ ਹੀ ਘਰਾਂ ਦੇ ਘਰ ਖੇਰੂੰ-ਖੇਰੂੰ ਹੋ ਰਹੇ ਹਨ। ਅਜੋਕੇ ਨੌਜਵਾਨ ਵਰਗ ਦੀਆਂ ਆਪ ਹੁਦਰੀਆਂ ਅਤੇ ਮਨਮਰਜੀਆਂ ਨੇ ਜਿਥੇ ਮਾ ਪਿਉ ਦੇ ਸੁਪਨਿਆਂ ਨੂੰ ਚੂਰ ਚੂਰ ਕਰ ਦਿਤਾ ਹੈ, ਉਥੇ ਸਮਾਜਿਕ ਕਦਰਾਂ ਕੀਮਤਾਂ ਨੂੰ ਪੈਰਾਂ ਹੇਠ ਰੋਲ ਦਿਤਾ ਹੈ। ਅੱਜ ਸਰਵਣ ਵਰਗੇ ਪੁੱਤ ਅਤੇ ਮਾਂ-ਪਿਉ ਦੀ ਪੱਤ ਦਾ ਖਿਆਲ ਰੱਖਣ ਵਾਲੀਆਂ ਧੀਆ ਵਾਲੇ ਘਰ ਭਾਗਾਂ ਵਾਲੇ ਘਰ ਮੰਨੇ ਜਾ ਰਹੇ ਹਨ। ਅਜੋਕੀ ਨੌਜਵਾਨ ਪੀੜ੍ਹੀ ਕੋਲ ਡਿਗਰੀਆਂ ਤੇ ਬਹੁਤ
Typing Editor Typed Word : Switch languages (Punjabi) from the taskbar. If you get any difficulty click here
Note: Minimum 276 words are required to enable this repeat button.