Punjabi Typing Paragraph
ਕੀ ਹੋ ਗਿਆ ਅੱਜ ਇਸ ਰੰਗਲੇ ਪੰਜਾਬ ਨੂੰ? ਜੋ ਕਦੇ ਪੰਜਾਬ ਗੁਰੂਆਂ ਪੀਰਾਂ, ਭਲਵਾਨਾਂ ਅਤੇ ਚੰਗੀ ਸਿਹਤ ਕਰਕੇ ਜਾਣਿਆ ਜਾਂਦਾ ਸੀ। ਅੱਜ ਪੰਜਾਬ ਨੂੰ ਕੈਂਸਰ, ਸ਼ੂਗਰ, ਪੀਲੀਆ, ਯੂਰਿਕ ਐਸਿਡ, ਥਾਈਰਡ ਆਦਿ ਖ਼ਤਰਨਾਕ ਬਿਮਾਰੀਆਂ ਨੇ ਪੰਜਾਬ ਨੂੰ ਘੇਰ ਲਿਆ ਹੈ। ਸਭ ਤੋਂ ਵੱਧ ਪੰਜਾਬ ਵਿੱਚ ਕੈਂਸਰ ਦੀ ਨਾ-ਮੁਰਾਦ ਬਿਮਾਰੀ ਨੇ ਮਾਲਵੇ ਇਲਾਕੇ ਨੂੰ ਇੰਨੀ ਬੁਰੀ ਤਰ੍ਹਾਂ ਆਪਣੀ ਗਿਫਤ ਵਿੱਚ ਲੈ ਲਿਆ ਹੈ। ਉਹ ਦਿਨ ਦੂਰ ਨਹੀਂ ਜਦੋਂ ਇਹ ਹਰੇਕ ਘਰ ਵਿੱਚ ਵੜ ਜਾਏਗਾ। ਫ਼ਿਰ ਇਸਨੂੰ ਕੰਟਰੋਲ ਕਰਨਾ ਔਖਾ ਹੋ ਜਾਏਗਾ। ਇਹ ਕੈਂਸਰ ਦੀ ਨਾ-ਮੁਰਾਦ ਬਿਮਾਰੀ ਕੋਈ ਉਮਰ ਦਾ ਲਿਹਾਜ਼ ਨਹੀਂ ਕਰਦੀ। ਇਸ ਬਿਮਾਰੀ ਦਾ ਆਮ ਇਨਸਾਨ ਨੂੰ ਪਤਾ ਨਹੀਂ ਚਲਦਾ ਜਦੋਂ ਇਸ ਬਿਮਾਰੀ ਦੇ ਬਾਰੇ ਪਤਾ ਚੱਲਦਾ ਹੈ ਤਾਂ ਉਸ ਟਾਈਮ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਇਸ ਕੈਂਸਰ ਦੀ ਬਿਮਾਰੀ ਨੇ ਵੱਡੇ-ਵੱਡੇ ਸਿਆਸਤਦਾਨਾਂ ਦੇ ਪਰਿਵਾਰਾਂ ਨੂੰ ਵੀ ਨਿਗਲ ਲਿਆ ਹੈ। ਇਹ ਬਿਮਾਰੀਆਂ ਅੰਦਰੋਂ-ਅੰਦਰੀ ਮਨੁੱਖ ਨੂੰ ਖ਼ੋਖਲਾ ਕਰ ਦਿੰਦੀਆਂ ਹਨ। ਕਈ ਵਾਰ ਸਭ ਕੁਝ ਵੇਚ ਵੱਟ ਕੇ ਇਹ ਬਿਮਾਰੀਆਂ ਮੌਤ ਤੱਕ ਆਦਮੀ ਦਾ ਪਿੱਛਾ ਨਹੀਂ ਛੱਡਦੀਆਂ। ਸਾਡੇ ਪਾਣੀ ਵਿੱਚ ਯੂਰੇਨੀਅਮ ਦੀ ਮਾਤਰਾ ਬਹੁਤ ਵੱਧ ਹੋਣ ਕਾਰਨ ਇਹ ਰੋਗ ਅਮਰਵੇਲ ਵਾਂਗ ਵਧ ਰਿਹਾ ਹੈ। ਕੋਈ ਵੀ ਵਿਅਕਤੀ, ਕੋਈ ਬਿਮਾਰੀ ਤੋਂ ਤਾਂ ਪੀੜ੍ਹਤ ਹੋਵੇਗਾ। ਅੱਜ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਤੰਦਰੁਸਤ ਨਹੀਂ ਕਹਿ ਸਕਦਾ। ਸ਼ੂਗਰ ਵੀ ਇਕ ਨਾ-ਮੁਰਾਦ ਬਿਮਾਰੀ ਹੈ। ਇਹ ਬਿਮਾਰੀ ਵੀ ਉਮਰ ਦਾ ਲਿਹਾਜ਼ ਨਹੀਂ ਕਰਦਾ ਅਤੇ ਮਰਦੇ ਦਮ ਤੱਕ ਆਦਮੀ ਦਾ ਪਿੱਛਾ ਨਹੀਂ ਛੱਡਦੀ। ਇਸ ਤਰ੍ਹਾਂ ਹੈਪੇਟਾਈਸ ਬਿਮਾਰੀ ਵੀ ਇਕ ਕੈਂਸਰ ਵਾਂਗ ਨਾਮੁਰਾਦ ਬਿਮਾਰੀ ਹੈ। ਹੈਪੇਟਾਈਟਸ ਦਾ ਮਤਲਬ ਜਿਗਰ ਦੀ ਸੋਜ ਅਤੇ ਜਿਗਰ ਦਾ ਕੰਮ ਕਰਨ ਦੀ ਸਮਰੱਥਾ ਘੱਟ ਹੋ ਜਾਂਦੀ ਹੈ। ਪਰ ਜਦੋਂ ਬਦਕਿਸਮਤੀ ਨਾਲ ਇਹ ਬਿਮਾਰੀ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ ਤਾਂ ਕੁਝ ਹੀ ਸਾਲਾਂ ਵਿੱਚ ਜਿਗਰ ਦੀ ਕਮਜ਼ੋਰੀ ਕਰਕੇ ਇਸ ਨਾਲ ਹੀ ਭਿਆਨਕ ਲੀਵਰ ਦਾ ਕੈਂਸਰ ਹੋ ਜਾਂਦਾ ਹੈ। ਜਿਸ ਤਰ੍ਹਾਂ ਅੱਜ ਅਖ਼ਬਾਰਾਂ ਤੋਂ ਪਤਾ ਚਲਦਾ ਹੈ ਕਿ ਯੂਰਪ ਵਿਸ਼ਵ ਦੇ ਵਿੱਚ ਪਹਿਲਾ ਮਲੇਰੀਆ ਰਹਿਤ ਦੇਸ਼ ਬਣ ਚੁੱਕਾ ਹੈ। ਉਹਨਾਂ ਦੀ ਮਿਹਨਤ ਨਾਲ ਮਲੇਰੀਆ ਤੇ
Typing Editor Typed Word : Switch languages (Punjabi) from the taskbar. If you get any difficulty click here
Note: Minimum 276 words are required to enable this repeat button.