Punjabi Typing Paragraph
ਕਹਿਣ ਨੂੰ ਭਾਵੇਂ ਆਪਾਂ ਲੱਖ ਕਹੀ ਜਾਈਏ ਕੇ 68 ਸਾਲ ਤੋਂ ਅਸੀਂ ਆਜ਼ਾਦ ਦੇਸ਼ ਦੇ ਵਾਸੀ ਹਾਂ, ਪਰ ਅੱਜ ਵੀ ਇਹ ਗੱਲਾਂ ਸੱਚਾਈ ਤੋਂ ਕੋਹਾਂ ਦੂਰ ਹਨ। ਜਿਸ ਦੇਸ਼ ਦੇ ਕਰੋੜਾਂ ਦੀ ਗਿਣਤੀ ਵਿਚ ਲੋਕ ਬਿਨਾਂ ਛੱਤ ਤੋਂ ਸੌਂਦੇ ਹੋਣ, ਜਿਸ ਦੇਸ਼ ਦੇ ਲੱਖਾਂ ਲੋਕ ਰਾਤ ਨੂੰ ਫਾਕੇ ਕੱਟਦੇ ਹੋਣ, ਜਿਸ ਦੇਸ਼ ਵਿਚ ਆਵਦੇ ਪਰਿਵਾਰਿਕ ਮੈਂਬਰ ਜੋ ਕਿ ਕਿਸੇ ਹਾਦਸੇ ਵਿਚ ਪੂਰਾ ਹੋ ਗਿਆ ਹੋਵੇ ਦੀ ਲਾਸ਼ ਲੈਣ ਲਈ ਪੈਸੇ ਦੇਣ ਪੈਣ, ਜਿੱਥੇ ਕਿਸੇ ਵੀ ਉਮਰ ਦੇ ਆਦਮੀ ਨੂੰ ਸਰਕਾਰੇ ਦਰਬਾਰੇ ਗੱਲ ਕਰਨ ਲਈ ਵਿਚੋਲੇ ਦੀ ਲੋੜ ਹੋਵੇ, ਜਿਸ ਦੇਸ਼ ਦੇ ਹਰ ਮਹਿਕਮੇ ਵਿਚ ਰਿਸ਼ਵਤਖੋਰੀ, ਭਿ੍ਸ਼ਟਾਚਾਰੀ, ਵੱਢੀ ਚਲਦੀ ਹੋਵੇ, ਜਿੱਥੇ ਕੋਈ ਵੀ ਸਰਕਾਰੀ ਕੰਮ ਕਰਾਉਣ ਲਈ ਧਰਨੇ ਦੇਣੇ ਪੈਣ, ਜਿੱਥੇ ਕਿਸੇ ਵੀ ਸਰਕਾਰੀ ਨੌਕਰੀ ਭਾਵੇਂ ਮੈਰਿਟ ਵਾਲੀ ਕਿਉਂ ਨਾ ਹੋਵੇ ਲੈਣ ਲਈ ਵੀ ਚਾਪਲੂਸੀ ਦੇ ਨਾਲ ਨਾਲ ਵੱਡੀਆਂ ਵੱਡੀਆਂ ਰਕਮਾਂ ਰਿਸ਼ਵਤ ਦੇ ਰੂਪ ਵਿਚ ਅਦਾ ਕਰਨੀਆਂ ਪੈਣ, ਜਿਥੇ ਸੀਨੀਅਰ ਸਿਟੀਜਨਾਂ ਦਾ ਵੀ ਸਤਿਕਾਰ ਨਾ ਹੋਵੇ, ਜਿੱਥੇ ਬੁਢਾਪਾ ਪੈਨਸ਼ਨ ਲੈਣ ਲਈ ਖੱਜਲ ਖੁਆਰੀ ਹੁੰਦੀ ਹੋਵੇ, ਜਿੱਥੇ ਹਰ ਜ਼ਾਇਜ਼ ਮੰਗਾਂ ਲਈ ਵੀ ਕੋਈ ਸੁਣਵਾਈ ਨਾ ਹੋਵੇ, ਜਿੱਥੇ ਸਿਰਫ ਨਾਮ ਬਦਲੀ ਲਈ 2-2 ਸਾਲ ਲੱਗ ਜਾਂਦੇ ਹੋਣ, ਜਿੱਥੇ ਇਨਸਾਫ ਨਾਮ ਦੀ ਕੋਈ ਚੀਜ਼ ਨਾ ਹੋਵੇ, ਕਾਨੂੰਨ ਵਿਕਦਾ ਹੋਵੇ, ਸਰਮਾਏਦਾਰੀ ਦਾ ਰਾਜ ਹੋਵੇ, ਜਿੱਥੇ ਵੋਟਾਂ ਖਰੀਦੀਆਂ ਜਾਂਦੀਆਂ ਹੋਣ, ਜਿੱਥੇ ਚੰਦ ਕੁ ਛਿੱਲੜਾਂ ਪਿੱਛੇ ਗਰੀਬਾਂ ਦੀ ਇੱਜਤ ਲੁੱਟੀਦੀ ਹੋਵੇ, ਜਿੱਥੇ ਆਵਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਮਿਲਣ ਲਈ ਘੰਟਿਆਂ ਬੱਧੀ ਇੰਤਜ਼ਾਰ ਕਰਨਾ ਪਵੇ, ਜਿੱਥੇ ਲਾਸ਼ ਲੰਘਣ ਤੋਂ ਪਹਿਲਾਂ ਅਫਸਰੀ ਲੀਡਰਸ਼ਿਪ ਨੂੰ ਪਹਿਲ ਦਿੱਤੀ ਜਾਂਦੀ ਹੋਵੇ, ਜਿੱਥੇ ਤਾਬੂਤਾਂ ਵਿਚ ਘਪਲੇਬਾਜ਼ੀ ਹੁੰਦੀ ਹੋਵੇ, ਜਿੱਥੇ ਕਹਿਣ ਨੂੰ ਭਾਵੇਂ ਆਜ਼ਾਦੀ ਪਰ ਲੋਕ ਸਰਮਾਏਦਾਰੀ ਦੇ ਗੁਲਾਮ ਹੋਣ, ਜਿੱਥੇ ਪੈਸੇ ਨੂੰ ਮੁੱਖ ਰੱਖਿਆ ਜਾਂਦਾ ਹੋਵੇ, ਗਰੀਬਾਂ ਨੂੰ ਧੱਕੇ ਪੈਣ, ਜਿੱਥੇ ਕਿਸਾਨ ਖੁਦਕੁਸ਼ੀਆਂ ਦੇ ਰਾਹ ਪਏ ਹੋਣ, ਜਿੱਥੇ ਗਰੀਬੀ, ਲਾਚਾਰੀ, ਭੁੱਖਮਰੀ ਤੇ ਬੇਰੁਜ਼ਗਾਰੀ ਦਾ 68 ਸਾਲ ਗੁਜ਼ਰਨ ਤੋਂ ਬਾਦ ਵੀ ਇਲਾਜ ਨਾ ਹੋਇਆ ਹੋਵੇ, ਜਿੱਥੇ ਲੁੱਟਾਂ ਖੋਹਾਂ ਤੇ ਡਰ ਡਰ ਕੇ ਰਹਿਣਾ ਪਵੇ, ਜਿੱਥੇ ਗੁੰਡਾਗਰਦੀ ਫਲਦੀ ਫੁਲਦੀ ਹੋਵੇ, ਜਿੱਥੇ ਸਿਆਸਤਦਾਨਾਂ ਕੋਲ ਸੈਂਕੜਿਆਂ ਦੇ
Typing Editor Typed Word : Switch languages (Punjabi) from the taskbar. If you get any difficulty click here
Note: Minimum 276 words are required to enable this repeat button.