Punjabi Typing Paragraph
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਰ ਭਾਵੇਂ ਕਿਸੇ ਦੀ ਵੀ ਹੋਵੇ, ਪਰ ਇਹ ਚੋਣਾਂ ਕਈ ਪੱਖਾਂ ਤੋਂ ਇਤਿਹਾਸਿਕ ਸਿੱਧ ਹੋਣਗੀਆਂ। ਇਹ ਗੱਲ ਆਪਣੇ ਆਪ ਵਿੱਚ ਹੀ ਮਾਣ ਵਾਲੀ ਹੈ ਕਿ ਰਵਾਇਤੀ ਲੀਡਰਾਂ ਦੀਆਂ ਬਦ-ਕਲਾਮੀਆਂ ਤੇ ਭੜਕਾਊ ਲਲਕਾਰਿਆਂ ਦੇ ਬਾਵਜੂਦ ਚੋਣਾਂ ਨਿਗੂਣੀਆਂ ਘਟਨਾਵਾਂ ਨੂੰ ਛੱਡ ਕੇ ਸ਼ਾਂਤੀਪੂਰਵਕ ਸਿਰੇ ਚੜ੍ਹੀਆਂ ਹਨ ਜਿਨ੍ਹਾਂ ਵਿੱਚ ਰਿਕਾਰਡ ਤੋੜ ਮਤਦਾਨ ਵੀ ਹੋਇਆ ਹੈ। ਇਨ੍ਹਾਂ ਚੋਣਾਂ ਵਿੱਚ ਇੱਕ ਵੱਡੀ ਅਤੇ ਨਵੀਂ ਗੱਲ ਨੌਜਵਾਨਾਂ ਦੀ ਵੱਡੇ ਪੱਧਰ ਤੇ ਸ਼ਮੂਲੀਅਤ ਹੈ। ਚੋਣ ਮਸਲਿਆਂ ਦੇ ਸਾਰੇ ਵਿਸ਼ਲੇਸ਼ਕ ਇਹ ਗੱਲ ਨੋਟ ਕਰਦੇ ਹਨ ਕਿ ਇਸ ਵਾਰ ਲੱਖਾਂ ਨਵੇਂ ਵੋਟਰਾਂ ਅਤੇ ਨਵੀਂ ਪੀੜ੍ਹੀ ਨਾਲ ਜੁੜੇ ਪੁਰਾਣੇ ਵੋਟਰਾਂ ਨੇ ਹੁਮਹੁਮਾ ਕੇ ਆਪਣੀ ਮਨਮਰਜ਼ੀ ਤੇ ਸੋਚ ਅਨੁਸਾਰ ਵੋਟਾਂ ਪਾਈਆਂ ਹਨ। ਕੋਈ ਵੇਲਾ ਸੀ ਜਦੋਂ ਘਰ ਦੇ ਵੱਡੇ ਬਜ਼ੁਰਗ ਜਾਂ ਸਿਆਣੇ ਇਹ ਫ਼ੈਸਲਾ ਕਰਦੇ ਸਨ ਕਿ ਵੋਟਾਂ ਕਿਸ ਪਾਰਟੀ ਨੂੰ ਪਾਈਆਂ ਜਾਣ, ਪਰ ਸ਼ਾਇਦ ਇਸ ਵਾਰ ਇਹ ਪਹਿਲੀ ਵਾਰ ਹੋਇਆ ਹੈ ਕਿ ਨੌਜਵਾਨਾਂ ਨੇ ਦਲੇਰੀ ਨਾਲ ਇਹ ਫ਼ੈਸਲਾ ਆਪਣੇ ਹੱਥਾਂ ਵਿੱਚ ਲਿਆ ਹੈ ਤੇ ਬਜ਼ੁਰਗਾਂ ਨੂੰ ਆਪਣੇ ਪਿੱਛੇ ਲੱਗਣ ਲਈ ਪ੍ਰੇਰਿਆ ਹੈ। ਇਹ ਗੱਲ ਵੀ ਧਿਆਨ ਦੇਣ ਵਾਲੀ ਹੈ ਕਿ ਇਸ ਵਾਰ ਪੰਜਾਬ ਦੇ ਪੁਰਾਣੇ ਅਤੇ ਪੇਚੀਦਾ ਭਾਵੁਕ ਮੁੱਦਿਆਂ ਪ੍ਰਤੀ ਨੌਜਵਾਨ ਵੋਟਰਾਂ ਦਾ ਕੋਈ ਆਕਰਸ਼ਣ ਨਹੀਂ ਸੀ। ਪੰਜਾਬ ਦੇ ਪਾਣੀਆਂ ਦਾ ਮਸਲਾ ਜੋ 1966 ਤੋਂ ਲਟਕ ਰਿਹਾ ਹੈ ਅਤੇ ਵੱਖ ਵੱਖ ਪਾਰਟੀਆਂ ਦੇ ਸਿਆਣੇ ਆਗੂਆਂ ਤੋਂ ਹੁਣ ਤਕ ਹੱਲ ਨਹੀਂ ਹੋਇਆ। ਸਾਕਾ ਨੀਲਾ ਤਾਰਾ ਅਤੇ 84 ਦੇ ਦੰਗਿਆਂ ਜਿਹੀਆਂ ਅਤਿ ਦੁਖਦਾਈ ਅਤੇ ਨਿੰਦਣਯੋਗ ਘਟਨਾਵਾਂ ਵਰਗੇ ਮੁੱਦਿਆਂ ਤੇ ਹਾਕਮ ਧਿਰ ਵੱਲੋਂ ਪੂਰੀ ਵਾਹ ਲਾਉਣ ਦੇ ਬਾਵਜੂਦ ਚੋਣ ਦੇ ਮੁੱਖ ਮੁੱਦੇ ਬਣਕੇ ਨਹੀਂ ਉੱਭਰੇ। ਨੌਜਵਾਨ ਪੀੜ੍ਹੀ ਨੇ ਰੋਟੀ, ਰੁਜ਼ਗਾਰ, ਭ੍ਰਿਸ਼ਟਾਚਾਰ, ਸ਼ਾਸਨ ਅਤੇ ਕੁਸ਼ਾਸਨ, ਨਸ਼ਿਆਂ ਤੋਂ ਮੁਕਤੀ, ਸਿੱਖਿਆ ਅਤੇ ਸਿਹਤ ਵਰਗੇ ਵਿਕਾਸਮੁਖੀ ਅਤੇ ਲੋਕਮੁਖੀ ਮੁੱਦਿਆਂ ਅਤੇ ਕਿਸਾਨੀ ਸੰਕਟ ਆਦਿ ਤੇ ਹੀ ਆਪਣਾ ਧਿਆਨ ਕੇਂਦਰਿਤ ਕਰਕੇ ਰੱਖਿਆ। ਪੰਜਾਬ ਦੇ ਨੌਜਵਾਨਾਂ ਦੀ ਇਹ ਸੋਚਣੀ ਪੰਜਾਬ ਦੀ ਸਿਆਸਤ ਵਿੱਚ ਇੱਕ ਸਿਫ਼ਤੀ ਤਬਦੀਲੀ ਮੰਨੀ ਜਾਣੀ ਚਾਹੀਦੀ ਹੈ। ਜੋਸ਼ੀਲੇ ਪੰਜਾਬੀ ਨੌਜਵਾਨਾਂ ਨੇ ਆਪਣੇ ਬਿਹਤਰ ਭਵਿੱਖ ਦੀ ਉਸਾਰੀ ਅਤੇ ਲੋੜੀਂਦੀ ਤਬਦੀਲੀ ਲਈ ਆਪਣੀ
Typing Editor Typed Word : Switch languages (Punjabi) from the taskbar. If you get any difficulty click here
Note: Minimum 276 words are required to enable this repeat button.