Punjabi Typing Paragraph
ਪਿਛਲੇ ਕਾਫ਼ੀ ਸਮੇਂ ਤੋਂ ਕੋਈ ਵੀ ਦਿਨ ਅਜਿਹਾ ਨਹੀਂ ਹੁੰਦਾ ਜਿਸ ਦਿਨ ਕਿਸਾਨੀ ਆਤਮ ਹੱਤਿਆ ਦੀ ਖ਼ਬਰ ਨਾ ਹੋਵੇ। 20ਵੀਂ ਸਦੀ ਦੇ ਸੱਤਵੇਂ ਦਹਾਕੇ ਦੀ ਸ਼ੁਰੂਆਤ ਵਿੱਚ ਪਸਾਰ ਖੇਤੀ ਦੀ ਆਮਦ ਨਾਲ ਇਸ ਦੇ ਬੀਜ ਬੀਜੇ ਗਏ ਸਨ। ਫਿਰ ਡੂੰਘੀ ਖੇਤੀ ਤੇ ਮਸ਼ੀਨੀਕਰਨ ਨੇ ਇਸ ਨੂੰ ਬੜੀ ਤੇਜ਼ੀ ਨਾਲ ਵਧਾਇਆ। ਫਲਸਰੂਪ ਕਿਸਾਨੀ ਜੀਵਨ ਵਿੱਚ ਬਹੁਤ ਤਬਦੀਲੀ ਆਈ। ਪਹਿਲਾਂ ਕਿਸਾਨ ਸਵੈ ਨਿਰਭਰ ਹੁੰਦਾ ਸੀ ਅਤੇ ਖੇਤ ਮਜ਼ਦੂਰ, ਲੁਹਾਰ, ਤਰਖਾਣ, ਝਿਓਰ ਆਦਿ ਕਈ ਜਾਤੀਆਂ ਦਾ ਅੰਨਦਾਤਾ ਵੀ ਸੀ। ਉਸ ਕੋਲ ਕਾਫ਼ੀ ਵਿਹਲ ਹੁੰਦੀ ਸੀ, ਪਰ ਬਦਲੀ ਖੇਤੀ ਨੇ ਉਸ ਕੋਲੋਂ ਵਿਹਲ ਖੋਹ ਲਈ। ਉਹ ਬੀਜ, ਖਾਦ, ਕੀੜੇਮਾਰ ਦਵਾਈਆਂ ਅਤੇ ਮਸ਼ੀਨ ਕੰਪਨੀਆਂ ਤੇ ਨਿਰਭਰ ਹੋ ਕੇ ਰਹਿ ਗਿਆ। ਖੇਤਾਂ ਵਿੱਚ ਸ਼ੁੱਧਤਾ ਦੀ ਥਾਂ ਜ਼ਹਿਰ ਪਲਣ ਲੱਗ ਪਿਆ। ਇਸ ਨਵੀਂ ਤਕਨੀਕ ਤੇ ਉੱਨਤ ਖੇਤੀ ਨੇ ਮਜ਼ਦੂਰ ਵਿਹਲੇ ਕਰ ਦਿੱਤੇ ਅਤੇ ਬਹੁ-ਰਾਸ਼ਟਰੀ ਖੇਤੀ ਅਾਧਾਰਿਤ ਕੰਪਨੀਆਂ ਨੂੰ ਮਾਲਾਮਾਲ ਕਰ ਦਿੱਤਾ। ਪਰ ਕਿਸਾਨ ਨੂੰ ਕੰਗਾਲ ਕਰ ਦਿੱਤਾ ਕਿਉਂਕਿ ਖੇਤੀ ਉਪਜ ਲਈ ਵੱਧ ਰਹੀ ਲਾਗਤ ਦੇ ਮੁਕਾਬਲੇ ਉਹ ਮੰਡੀ ਵਿੱਚ ਢੇਰ ਹੋ ਗਿਆ। ਨਵੀਂ ਤਕਨੀਕੀ ਖੇਤੀ ਨੇ ਦੇਸ਼ ਦਾ ਅਨਾਜ ਨਾਲ ਤਾਂ ਢਿੱਡ ਭਰ ਦਿੱਤਾ, ਪਰ ਕਿਸਾਨ ਫਾਕੇ ਕੱਟਣ ਲਈ ਮਜਬੂਰ ਹੋ ਗਿਆ। ਅਚਾਨਕ ਆਈ ਮੁਸੀਬਤ/ਬਿਮਾਰੀ, ਵਿਆਹ ਸ਼ਾਦੀਆਂ ਅਤੇ ਮਰਨੇ ਦੇ ਖ਼ਰਚਿਆਂ ਨੇ ਉਸ ਨੂੰ ਕਰਜ਼ਾਈ ਕਰ ਦਿੱਤਾ। ਮੂਲ ਤਾਂ ਕੀ ਉਹ ਤਾਂ ਵਿਆਜ ਭਰਨ ਤੋਂ ਵੀ ਆਤੁਰ ਹੋ ਗਿਆ। ਨਤੀਜਾ ਸਾਡੇ ਸਾਹਮਣੇ ਹੈ ਆਤਮ ਹੱਤਿਆਵਾਂ। ਕਿਸਾਨੀ ਆਤਮ ਹੱਤਿਆਵਾਂ ਨੂੰ ਰੋਕਣ ਲਈ ਕਰਜ਼ਾ ਮੁਆਫ਼ੀ ਇੱਕ ਵਾਰੀ ਦੀ ਰਾਹਤ ਤਾਂ ਹੋ ਸਕਦੀ ਹੈ, ਪੱਕਾ ਹੱਲ ਨਹੀਂ। ਮੁਨਾਫੇ ਦੀ ਮੰਡੀ ਅਤੇ ਆਪਣੀ ਝੋਲੀ ਭਰਨ ਵਾਲੀ ਸਿਆਸਤ ਕਿਸਾਨ ਦੀ ਹਿਤੈਸ਼ੀ ਨਹੀਂ ਹੋ ਸਕਦੀ। ਇਸ ਲਈ ਉਸ ਨੂੰ ਫਿਰ ਪੁਰਾਤਨ ਖੇਤੀ ਵੱਲ ਪਰਤਣਾ ਪਵੇਗਾ। ਉਸ ਨੂੰ ਵਧੇਰੇ ਅਨਾਜ ਨਹੀਂ ਸਗੋਂ ਵਧੀਆ ਤੇ ਲੋੜੀਂਦਾ ਅਨਾਜ ਪੈਦਾ ਕਰਨ ਦੀ ਲੋੜ ਹੈ। ਉਹ ਪਹਿਲਾਂ ਵਾਂਗ ਆਪ ਬੀਜ ਤਿਆਰ ਕਰੇ, ਰੂੜੀ ਦੀ ਖਾਦ ਦੀ ਵਰਤੋਂ ਅਤੇ ਨਦੀਨਾਂ ਦੀ ਰੋਕਥਾਮ ਲਈ ਖੁਰਪਾ ਗੋਡੀ ਕਰੇ। ਕੀੜੇਮਾਰ ਦਵਾਈਆਂ ਦੀ ਥਾਂ ਕੁਦਰਤੀ ਅਤੇ ਘਰੇਲੂ ਢੰਗ ਤਰੀਕੇ ਵਰਤੇ। ਮਸ਼ੀਨਾਂ ਦੀ ਵਰਤੋਂ
Typing Editor Typed Word : Switch languages (Punjabi) from the taskbar. If you get any difficulty click here
Note: Minimum 276 words are required to enable this repeat button.