Punjabi Typing Paragraph
ਆਤਮ ਵਿਸ਼ਵਾਸ ਤੋਂ ਭਾਵ ਹੈ ਆਪਣੇ ਆਪ ਤੇ ਪੂਰਨ ਭਰੋਸਾ। ਆਤਮ ਵਿਸ਼ਵਾਸ ਰਾਹੀਂ ਘੱਟ ਸ਼ਕਤੀ ਵਾਲੇ ਵਿਅਕਤੀ ਵੀ ਵੱਡੇ ਵੱਡੇ ਕੰਮ ਕਰ ਲੈਂਦੇ ਹਨ ਕਿਉਂਕਿ ਇਹ ਭੈਅ, ਅਨਿਸ਼ਚਤਤਾ ਅਤੇ ਸ਼ੱਕ ਨੂੰ ਜੜੋਂ ਪੁੱਟ ਸੁੱਟਦਾ ਹੈ। ਜ਼ਿੰਦਗੀ ਵਿੱਚ ਉਤਾਰ ਚੜ੍ਹਾਅ ਆਉਂਦੇ ਰਹਿੰਦੇ ਹਨ। ਜ਼ਿੰਦਗੀ ਦੀਆਂ ਇਨ੍ਹਾਂ ਉਚਾਣਾਂ-ਨਿਵਾਣਾਂ ਨੂੰ ਸਮਤਲ ਕਰਨ ਲਈ ਸਭ ਤੋਂ ਪ੍ਰਬਲ ਸ਼ਕਤੀ ਆਤਮ ਵਿਸ਼ਵਾਸ ਹੈ ਜਿਸ ਦਾ ਮਿਹਨਤ ਨਾਲ ਨਾਤਾ ਹੋਣਾ ਬਹੁਤ ਜ਼ਰੂਰੀ ਹੈ। ਜ਼ਿੰਦਗੀ ਵਿੱਚ ਉਤਸ਼ਾਹ ਅਤੇ ਜੋਸ਼ ਨਾਲ ਮਨ ਵਿਚਲੇ ਨਾਕਾਰਾਤਮਕ ਵਿਚਾਰਾਂ ਨੂੰ ਤਿਆਗ ਕੇ ਸਾਕਾਰਾਤਮਕਤਾ ਵਾਲੀ ਸੋਚ ਨਾਲ ਅੱਗੇ ਵਧੋ। ਆਤਮ ਵਿਸ਼ਵਾਸ ਅਜਿਹੀ ਮਾਨਸਿਕ ਖ਼ੁਰਾਕ ਹੈ ਜਿਸ ਨਾਲ ਵਿਅਕਤੀ ਜ਼ਿੰਦਗੀ ਦੀਆਂ ਮੁਸ਼ਕਿਲਾਂ ਤੇ ਆਸਾਨੀ ਨਾਲ ਜਿੱਤ ਪ੍ਰਾਪਤ ਕਰ ਲੈਂਦਾ ਹੈ। ਆਤਮ ਵਿਸ਼ਵਾਸ ਨੂੰ ਹਾਸਲ ਕਰਨ ਲਈ ਮਨ ਵਿੱਚ ਚਿਣਗ ਹੋਣੀ ਚਾਹੀਦੀ ਹੈ। ਹਰ ਇਨਸਾਨ ਦੇ ਦਿਲ ਵਿੱਚ ਬਹੁਤ ਸਾਰੀਆਂ ਸੁਚਾਰੂ ਗੱਲਾਂ ਜਾਂ ਕੁਝ ਨਾ ਕੁਝ ਨਵਾਂ ਕਰਨ ਦੀ ਭਾਵਨਾ ਹੁੰਦੀ ਹੈ, ਪਰ ਆਤਮ-ਵਿਸ਼ਵਾਸ ਦੀ ਕਮੀ ਉਸ ਦੀ ਇਸ ਭਾਵਨਾ ਨੂੰ ਦਬਾਅ ਦਿੰਦੀ ਹੈ। ਆਤਮ ਵਿਸ਼ਵਾਸੀ ਲੋਕ ਆਪਣੀ ਮਿਹਨਤ ਅਤੇ ਦ੍ਰਿੜ ਇਰਾਦੇ ਨਾਲ ਵਿਲੱਖਣ ਪੈੜਾਂ ਪਾ ਜਾਂਦੇ ਹਨ। ਇਹ ਧਾਰਨਾ ਕਦੇ ਵੀ ਮਨ ਵਿੱਚ ਨਾ ਲਿਆਓ ਕਿ ਅਸਫ਼ਲ ਹੋਣ ਤੇ ਲੋਕ ਕੀ ਕਹਿਣਗੇ। ਚੁਣੌਤੀਆਂ ਦਾ ਸਾਹਮਣਾ ਕਰਨ ਲਈ ਯਤਨਸ਼ੀਲ ਹੋਵੋ ਅਤੇ ਆਪਣੀਆਂ ਅਸਫ਼ਲਤਾਵਾਂ ਤੇ ਫ਼ਤਹਿ ਹਾਸਲ ਕਰੋ। ਕੋਸ਼ਿਸ਼ ਕਰਦੇ ਰਹਿਣ ਨਾਲ ਹੀ ਸਫ਼ਲਤਾ ਮਿਲਦੀ ਹੈ। ਮਨੁੱਖ ਦੀ ਸੰਕਲਪ ਸ਼ਕਤੀ ਸਭ ਤੋਂ ਵੱਡੀ ਤੇ ਸ਼ਕਤੀਸ਼ਾਲੀ ਹੈ। ਮਨੁੱਖ ਆਪਣੇ ਦ੍ਰਿੜ ਇਰਾਦੇ, ਸਵੈਵਿਸ਼ਵਾਸ ਅਤੇ ਗਿਆਨ ਦੀ ਸ਼ਕਤੀ, ਸਾਹਸ, ਸਮਰੱਥਾ ਨਾਲ ਸਭ ਸ਼ਕਤੀਆਂ ਤੇ ਕਾਬੂ ਪਾ ਕੇ ਜਿੱਤ ਪ੍ਰਾਪਤ ਕਰ ਸਕਦਾ ਹੈ। ਜ਼ਿੰਦਗੀ ਵਿੱਚ ਕਦੇ ਵੀ ਆਪਣੇ ਚਿਹਰੇ ਤੇ ਆਤਮ-ਵਿਸ਼ਵਾਸ ਦੀ ਕਮੀ ਦਾ ਪ੍ਰਗਟਾਵਾ ਨਾ ਹੋਣ ਦਿਓ, ਭਾਵੇਂ ਜਿੰਨੀਆਂ ਮਰਜ਼ੀ ਮੁਸ਼ਕਿਲਾਂ ਜਾਣ। ਆਤਮ-ਵਿਸ਼ਵਾਸ ਦੀ ਘਾਟ ਨੂੰ ਦੂਰ ਕਰਨ ਲਈ ਸਭ ਤੋਂ ਪਹਿਲਾ ਸਿਧਾਂਤ ਤਾਂ ਇਹ ਹੈ ਕਿ ਹਰ ਇਨਸਾਨ ਸਭ ਤੋਂ ਪਹਿਲਾਂ ਆਪਣੀਆਂ ਕਮੀਆਂ ਅਤੇ ਕਮਜ਼ੋਰੀਆਂ ਦੀ ਪਛਾਣ ਕਰੇ ਅਤੇ ਫਿਰ ਦ੍ਰਿੜ ਇਰਾਦੇ ਨਾਲ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿੱਚੋਂ ਦੂਰ ਕਰੇ। ਆਪਣਾ ਕੋਈ ਉਦੇਸ਼ ਜਾਂ ਟੀਚਾ ਨਿਰਧਾਰਤ ਕਰ ਕੇ
Typing Editor Typed Word : Switch languages (Punjabi) from the taskbar. If you get any difficulty click here
Note: Minimum 276 words are required to enable this repeat button.