Punjabi Raavi Typing Paragraph
ਸਾਡੇ ਦੇਸ਼ ਵਿੱਚ ਗਰਮੀ ਦੇ ਮਹੀਨਿਆਂ ਦੌਰਾਨ ਸਾਨੂੰ ਮੀਂਹ ਦਾ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ। ਭਾਰਤ ਦੀ ਕੁੱਲ ਵਰਖਾ ਦੀ 80 ਤੋਂ 85 ਫ਼ੀਸਦੀ ਵਰਖਾ ਮੌਨਸੂਨ ਪੌਣਾਂ ਰਾਹੀਂ ਹੁੰਦੀ ਹੈ। ਸਾਡੇ ਦੇਸ਼ ਦੀ ਆਰਥਿਕਤਾ ਵੀ ਮੌਨਸੂਨ ਰੁੱਤ ਦੌਰਾਨ ਹੋਣ ਵਾਲੀ ਵਰਖਾ ਤੇ ਨਿਰਭਰ ਕਰਦੀ ਹੈ। ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਕਦੋਂ ਤੇ ਕਿੰਨੀ ਕੁ ਮੌਨਸੂਨੀ ਵਰਖਾ ਹੋਵੇਗੀ, ਇਸ ਦਾ ਪੂਰਵ ਅਨੁਮਾਨ ਸਾਡੇ ਮੌਸਮ ਮਾਹਿਰ ਕਿਵੇਂ ਲਗਾਉਂਦੇ ਹਨ? ਸਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ। ਭਾਰਤ ਵਿੱਚ ਮੌਨਸੂਨ ਆਮ ਤੌਰ ਤੇ ਜੂਨ ਦੇ ਪਹਿਲੇ ਹਫ਼ਤੇ ਤੋਂ ਸਤੰਬਰ ਦੇ ਅੰਤ ਤਕ ਲਗਪਗ ਚਾਰ ਮਹੀਨੇ ਰਹਿੰਦੀ ਹੈ। ਇਨ੍ਹਾਂ ਮਹੀਨਿਆਂ ਦੌਰਾਨ ਹਰ ਮਹੀਨੇ ਔਸਤਨ 200-300 ਮਿਲੀਮੀਟਰ ਵਰਖਾ ਨੋਟ ਕੀਤੀ ਜਾਂਦੀ ਹੈ। ਦੱਖਣ-ਪੱਛਮੀ ਮੌਨਸੂਨ ਪੌਣਾਂ ਰਾਹੀਂ ਦੇਸ਼ ਦੇ ਲਗਪਗ ਸਾਰੇ ਖੇਤਰਾਂ ਵਿੱਚ ਭਾਰੀ ਬਰਸਾਤ ਹੁੰਦੀ ਹੈ, ਪਰ ਕਈ ਵਾਰ ਇਹ ਬਰਸਾਤ ਆਮ ਨਾਲੋਂ ਘੱਟ ਹੁੰਦੀ ਹੈ ਜਾਂ ਫਿਰ ਸਮੇਂ ਸਿਰ ਨਹੀਂ ਹੁੰਦੀ। ਕਈ ਵਾਰ ਮੌਨਸੂਨ ਸਮੇਂ ਤੋਂ ਪਹਿਲਾਂ ਅਤੇ ਕਈ ਵਾਰ ਕਾਫ਼ੀ ਪੱਛੜ ਵੀ ਜਾਂਦੀ ਹੈ। ਮੌਨਸੂਨ ਰੁੱਤ ਦੌਰਾਨ ਕਦੋਂ ਤੇ ਕਿੰਨੀ ਕੁ ਵਰਖਾ ਹੋਵੇਗੀ, ਦਿਨ ਦਾ ਤਾਪਮਾਨ ਕਿੰਨਾ ਰਹੇਗਾ, ਹਵਾ ਦੀ ਗਤੀ ਤੇ ਨਮੀ ਕਿੰਨੀ ਰਹੇਗੀ ਆਦਿ ਗੱਲਾਂ ਦਾ ਅਨੁਮਾਨ ਸਾਡੇ ਮੌਸਮ ਵਿਗਿਆਨੀ ਵੱਖ-ਵੱਖ ਤੱਥਾਂ ਦਾ ਅਧਿਐਨ ਕਰਕੇ ਕਈ ਮਹੀਨੇ ਪਹਿਲਾਂ ਹੀ ਲਗਾ ਲੈਂਦੇ ਹਨ। ਪਿਛਲੇ ਕੁਝ ਸਾਲਾਂ ਤੋਂ ਭਾਰਤੀ ਮੌਸਮ ਵਿਗਿਆਨੀਆਂ ਨੇ ਮੌਸਮ ਦੀ ਭਵਿੱਖਬਾਣੀ ਕਰਨ ਵਾਲੇ ਇੱਕ ਨਵੇਂ ਮਾਡਲ ਦੀ ਸਥਾਪਨਾ ਕੀਤੀ ਹੈ ਜਿਸ ਰਾਹੀਂ ਆਉਣ ਵਾਲੇ 40 ਦਿਨਾਂ ਦੇ ਮੌਸਮ ਦੀ ਭਵਿੱਖਬਾਣੀ ਲਗਪਗ 95 ਫ਼ੀਸਦੀ ਭਰੋਸੇਯੋਗਤਾ ਨਾਲ ਕੀਤੀ ਜਾ ਸਕਦੀ ਹੈ। ਦੇਸ਼ ਦੇ ਵੱਖ-ਵੱਖ ਸਥਾਨਾਂ ਦੀਆਂ ਧਰਾਤਲੀ ਹਾਲਤਾਂ ਸਮੇਤ ਉੱਥੋਂ ਦੇ ਤਾਪਮਾਨ, ਹਵਾ ਦੀ ਦਿਸ਼ਾ, ਹਵਾ ਦੇ ਦਬਾਅ, ਬਰਫ਼ਬਾਰੀ ਆਦਿ ਸਮੇਤ ਕੁੱਲ ਅੱਠ ਤੱਥਾਂ ਦਾ ਸੂਖਮਤਾ ਨਾਲ ਅਧਿਐਨ ਕੀਤਾ ਜਾਂਦਾ ਹੈ। ਇਸ ਤੋਂ ਪਹਿਲੇ ਮਾਡਲ ਵਿੱਚ 12 ਜਾਂ ਇਸ ਤੋਂ ਵੱਧ ਤੱਥਾਂ ਦਾ ਅਧਿਐਨ ਕਰਨਾ ਹੁੰਦਾ ਸੀ। ਨਵੇਂ ਮਾਡਲ ਅਨੁਸਾਰ ਹਰ ਮਹੀਨੇ ਵਾਯੂਮੰਡਲ ਵਿੱਚ 6 ਤੋਂ 20 ਕਿਲੋਮੀਟਰ ਦੀ ਉੱਚਾਈ ਤੇ ਵਗਣ ਵਾਲੀਆਂ ਪੌਣਾਂ ਦੀ ਦਿਸ਼ਾ ਦਾ ਅਧਿਐਨ ਕੀਤਾ ਜਾਂਦਾ ਹੈ।
Typing Editor Typed Word : Switch languages (Punjabi) from the taskbar. If you get any difficulty click here
Note: Minimum 276 words are required to enable this repeat button.