Punjabi Raavi Typing Paragraph
ਕਿਸੇ ਵੀ ਇਨਸਾਨ ਦੀ ਸਖਸ਼ੀਅਤ ਉਸਾਰੀ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਉਸ ਨੂੰ ਬਚਪਨ ਵਿਚ ਕਿਹੋ ਜਿਹੀਆਂ ਕਰਦਾ-ਕੀਮਤਾਂ ਪ੍ਰਾਪਤ ਹੋਈਆਂ ਹਨ। ਉਸ ਦੇ ਮਾਰਗ ਦਰਸ਼ਕ ਕਿਹੋ ਜੇਹੇ ਸਨ ਮਾਪਿਆ ਅਤੇ ਅਧਿਆਪਕਾਂ ਨੇ ਉਸ ਨੂੰ ਕਿਹੜਾ ਪਾਠ ਪੜਾਇਆ ਹੈ। ਬਾਲ ਮਨ ਤੇ ਉਕਰੇ ਸੁਨੇਹੇ ਦਿੱਤੀ ਮੱਤ ਅਤੇ ਜੀਵਨ ਜਾਚ ਕਿਸੇ ਕੋਰੇ ਕਾਗਜ਼ ਤੇ ਲਿਖੇ ਅੱਖਰਾਂ ਵਾਂਗ ਅਕਸਰ ਸਦੀਵੀ ਹੋ ਜਾਇਆ ਕਰਦੇ ਹਨ। ਕਿਸੇ ਵਿਅਕਤੀ ਦੀ ਖੇਡਾਂ, ਸਭਿਆਚਾਰ, ਵਿਗਿਆਨ ਜਾਂ ਧਾਰਮਿਕ ਖੇਤਰ ਵਿੱਚ ਪਛਾਣ ਉਸ ਦੇ ਇਨ੍ਹਾਂ ਖੇਤਰਾਂ ਨਾਲ ਕਿਤੇ ਸੱਚੇ ਇਸ਼ਕ ਦਾ ਨਤੀਜਾ ਹੁੰਦੀ ਹੈ। ਸ. ਕੁਲਦੀਪ ਸਿੰਘ ਇਕ ਅਜਿਹਾ ਸ਼ਖਸ਼ ਹੈ ਜਿਸ ਨੂੰ ਨਿੱਕੀ ਉਮਰੇ ਹੀ ਆਪਣੇ ਘਰੋਂ ਧਾਰਮਿਕ ਕਦਰਾਂ ਕੀਮਤਾਂ ਦੀ ਬਖ਼ਸ਼ਿਸ਼ ਹੋ ਗਈ ਸੀ। ਮੁੱਢੋਂ ਹੀ ਗੁਰਬਾਣੀ ਸੁਣਨੀ, ਧਾਰਮਿਕ ਰਹਿ ਰੀਤਾਂ ਨੂੰ ਸਮਝਣਾ, ਤੇ ਲੋਕ ਸੇਵਾ ਕਰਨਾ ਉਸਦਾ ਰੁਝਾਨ ਸੀ। ਮਾਂ ਬਾਪ ਤੇ ਅਧਿਆਪਕਾਂ ਦਾ ਫਰਜ਼ ਹੁੰਦਾ ਹੈ ਕਿ ਉਹ ਆਪਣੇ ਧੀਆਂ ਪੁੱਤਰਾਂ ਤੇ ਸ਼ਾਗਿਰਦਾਂ ਨੂੰ ਸਹੀ ਰਾਹ ਤੇ ਤੋਰਨ ਪਰ ਉਸ ਰਾਹ ਤੇ ਤਾਂ ਸਾਰੀ ਉਮਰ ਅਡੋਲ ਤੁਰਦੇ ਰਹਿਣ ਦੀ ਜਿੰਮੇਵਾਰ ਉਸ ਸ਼ਖਸ ਦੇ ਆਪਣੇ ਮੋਢਿਆਂ ਤੇ ਹੁੰਦੀ ਹੈ। ਸਰਦਾਰ ਕੁਲਦੀਪ ਸਿੰਘ ਇਸ ਜਿੰਮੇਵਾਰੀ ਨੂੰ ਬਾਖੂਬੀ ਨਿਭਾ ਰਹੇ ਹਨ। ਪੰਜ ਪਾਣੀਆਂ ਦੀ ਧਰਤੀ ਤੇ ਜਨਮੇਂ ਤੇ ਪਿਛਲੇ ਸੋਲਾਂ ਸਾਲਾਂ ਤੋਂ ਕਨੇਡਾ ਵਸੇ ਕੁਲਦੀਪ ਸਿੰਘ ਨੇ ਪ੍ਰਾਇਮਰੀ ਸਕੂਲ ਪੜ੍ਹਦਿਆਂ ਹੀ ਪ੍ਰਭਾਤ ਫੇਰੀਆਂ ਤੇ ਜਾਣਾ, ਗੁਰਬਾਣੀ ਪੜ੍ਹਨੀ ਅਤੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਸੀ। ਬਾਲ ਉਮਰ `ਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਮਨ ਵਿਚ ਵਸਾ ਲਿਆ ਸੀ। ਜ਼ਿੰਦਗੀ ਦੀਆ ਧੁੱਪਾਂ ਛਾਵਾਂ ਮਾਣਦਿਆਂ ਉਹਨਾਂ ਨੇ ਸਿੱਖ ਧਰਮ ਬਾਰੇ ਢੇਰ ਸਾਰਾ ਗਿਆਨ ਹਾਸਲ ਕੀਤਾ, ਗੁਰਦਵਾਰਿਆਂ ਦੇ ਪ੍ਰਬੰਧ `ਚ ਯੋਗਦਾਨ ਪਾਇਆ ਅਤੇ ਧਾਰਮਿਕ ਸਖਸੀਅਤਾਂ ਦੀ ਸੰਗਤ ਮਾਣੀ। ਗੁਰੂ ਦੀ ਸਿੱਖਿਆ ਨੂੰ ਆਪਣੇ ਜੀਵਨ ਜਾਚ ਦਾ ਅਧਾਰ ਬਣਾਇਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਪ੍ਰੇਰਨਾ ਸਰੋਤ ਬਣਾਇਆ। ਉਹਨਾਂ ਦੇ ਮਨ ਉਪਰ ਸਿੱਖ ਧਰਮ ਤੇ ਵਗੀਆਂ ਹਨੇਰਿਆਂ ਅਤੇ ਇਤਿਹਾਸਕ ਹਮਲਿਆਂ ਦਾ ਡੂੰਘਾ ਅਸਰ ਹੋਇਆ। ਇਸ ਅਸਰ ਨੇ ਉਹਨਾਂ ਦੀ ਧਰਮ ਪ੍ਰਚਾਰ ਦੀ ਦ੍ਰਿੜਤਾ
Typing Editor Typed Word : Switch languages (Punjabi) from the taskbar. If you get any difficulty click here
Note: Minimum 276 words are required to enable this repeat button.