Punjabi Raavi Typing Paragraph
ਅੱਜ ਦੀ ਤੇਜ਼ ਰਫ਼ਤਾਰ ਦੁਨੀਆਂ ਵਿੱਚ ਸਭ ਤੋਂ ਔਖਾ ਕੰਮ ਹੈ ਜ਼ਿੰਦਗੀ ਨੂੰ ਜਿਊਣਾ। ਹਰ ਇਨਸਾਨ ਆਪਣੇ ਰੁਝੇਵਿਆਂ ਵਿੱਚ ਇੰਨਾ ਕੁ ਉਲਝ ਚੁੱਕਿਆ ਹੈ ਕਿ ਉਹ ਆਪਣਿਆਂ ਨੂੰ ਤਾਂ ਕੀ ਖ਼ੁਦ ਨੂੰ ਵੀ ਸਮਾਂ ਨਹੀਂ ਦੇ ਸਕਦਾ। ਮਹਿੰਗਾਈ ਦੇ ਇਸ ਦੌਰ ਵਿੱਚ ਸਾਰੇ ਨੌਕਰੀ ਜਾਂ ਬਿਜ਼ਨਸ ਨੂੰ ਪਹਿਲ ਦੇਣ ਲੱਗੇ ਹਨ। ਆਖਿਰ ਜ਼ਿੰਦਗੀ ਜਿਊਣ ਲਈ ਕਮਾਉਣਾ ਵੀ ਤਾਂ ਜ਼ਰੂਰੀ ਹੈ। ਹਾਂ, ਜ਼ਿੰਦਗੀ ਜਿਊਣ ਲਈ ਕਮਾਉਣਾ ਜ਼ਰੂਰੀ ਹੈ, ਪਰ ਕਮਾਈ ਕਰਦਿਆਂ ਕੰਮਕਾਜ ਵਿੱਚ ਅਸੀਂ ਇੰਨੇ ਉਲਝ ਜਾਂਦੇ ਹਾਂ ਕਿ ਸੱਚਮੁੱਚ ਜ਼ਿੰਦਗੀ ਜਿਊਣੀ ਹੀ ਭੁੱਲ ਜਾਂਦੇ ਹਾਂ। ਲੋੜ ਹੈ ਖ਼ੁਦ ਲਈ ਥੋੜ੍ਹਾ ਸਮਾਂ ਕੱਢਣ ਦੀ। ਭੱਜ-ਨੱਠ ਦਾ ਨਤੀਜਾ ਅੱਜ ਰੋਜ਼ਾਨਾ ਦੀਆਂ ਘਟਨਾਵਾਂ ਰਾਹੀਂ ਪੜ੍ਹਣ-ਸੁਣਨ ਨੂੰ ਮਿਲਦਾ ਹੈ। ਆਤਮ ਹੱਤਿਆ, ਤਲਾਕ, ਘਰਾਂ ਦਾ ਖੇਰੂੰ-ਖੇਰੂੰ ਹੋ ਜਾਣਾ, ਬੱਚਿਆਂ ਦਾ ਮਾਂ-ਬਾਪ ਤੋਂ ਦੂਰ ਜਾਣਾ, ਗੰਭੀਰ ਬਿਮਾਰੀਆਂ ਆਦਿ ਸਭ ਕਿਤੇ ਨਾ ਕਿਤੇ ਤੇਜ਼ ਰਫ਼ਤਾਰ ਜ਼ਿੰਦਗੀ ਦਾ ਹੀ ਸਿੱਟਾ ਹਨ। ਆਪਣੇ ਆਪ ਵਿੱਚ ਥੋੜ੍ਹੇ ਬਦਲਾਅ ਲਿਆ ਕੇ ਅਸੀਂ ਆਪਣੀ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਮਾਣ ਸਕਦੇ ਹਾਂ। ਜ਼ਿੰਦਗੀ ਨੂੰ ਸਾਕਾਰਾਤਮਕ ਸੋਚ ਨਾਲ ਜੀਵਿਆ ਜਾਵੇ ਤਾਂ ਅਸੀਂ ਅਣਗਿਣਤ ਸਮੱਸਿਆਵਾਂ ਤੋਂ ਬਚ ਸਕਦੇ ਹਾਂ। ਅੱਜਕੱਲ੍ਹ ਦੇ ਮਾਹੌਲ ਵਿੱਚ ਨਾਕਾਰਾਤਮਿਕਤਾ ਬਹੁਤ ਜਲਦੀ ਕਿਸੇ ਤੇ ਵੀ ਹਾਵੀ ਹੋ ਜਾਂਦੀ ਹੈ। ਇਸ ਵਿੱਚ ਕੁਝ ਭੂਮਿਕਾ ਆਲੇ-ਦੁਆਲੇ ਦਾ ਮਾਹੌਲ ਅਤੇ ਲੋਕ ਨਿਭਾਉਂਦੇ ਹਨ ਅਤੇ ਕੁਝ ਸਾਡੀ ਸੋਚ। ਜਿੰਨਾ ਹੋ ਸਕੇ ਖ਼ੁਦ ਨੂੰ ਸਾਕਾਰਾਤਮਕ ਰੱਖੋ। ਜੋ ਲੋਕ ਨਾਕਾਰਾਤਮਕ ਸੋਚ ਵਾਲੇ ਹਨ, ਉਨ੍ਹਾਂ ਤੋਂ ਦੂਰ ਹੀ ਰਹੋ। ਜ਼ਿੰਦਗੀ ਦੀ ਧੁੱਪ-ਛਾਂ ਮਾਣ ਚੁੱਕੇ ਕਿਸੇ ਸਮਝਦਾਰ ਵਿਅਕਤੀ ਨਾਲ ਬਿਤਾਇਆ ਕੁਝ ਸਮਾਂ ਕਿਸੇ ਮਾੜੀ ਸੋਚ ਨਾਲ ਬਿਤਾਏ ਪੂਰੇ ਦਿਨ ਨਾਲੋਂ ਬਹੁਤ ਵਧੀਆ ਹੁੰਦਾ ਹੈ। ਸੋ, ਆਪਣੀ ਸੰਗਤ ਵੱਲ ਧਿਆਨ ਜ਼ਰੂਰ ਦਿਓ। ਚੰਗੀਆਂ ਪੁਸਤਕਾਂ ਵਿਅਕਤੀ ਦੀ ਸ਼ਖ਼ਸੀਅਤ ਨੂੰ ਨਿਖਾਰਨ ਵਿੱਚ ਸਭ ਤੋਂ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਹ ਗੱਲ ਠੀਕ ਹੈ ਕਿ ਅੱਜਕੱਲ੍ਹ ਕਿਸੇ ਕੋਲ ਪੁਸਤਕਾਂ ਪੜ੍ਹਨ ਦਾ ਸਮਾਂ ਹੀ ਨਹੀਂ ਹੈ। ਫਿਰ ਵੀ ਕਾਰ ਜਾਂ ਬੱਸ ਵਿੱਚ ਸਫ਼ਰ ਕਰਦਿਆਂ, ਘਰ ਵਿੱਚ ਸਾਰਾ ਸਮਾਂ ਟੀਵੀ ਅੱਗੇ ਬੈਠਣ ਦੀ ਥਾਂ ਕੁਝ ਸਮਾਂ ਕੱਢ ਕੇ ਚੰਗੀਆਂ ਪੁਸਤਕਾਂ ਪੜ੍ਹਨਾ ਸਾਡੀ ਜ਼ਿੰਦਗੀ ਨੂੰ
Typing Editor Typed Word : Switch languages (Punjabi) from the taskbar. If you get any difficulty click here
Note: Minimum 276 words are required to enable this repeat button.