Punjabi Raavi Typing Paragraph
ਕਿਸਾਨ ਵੀ ਅਤੇ ਗੈਰ-ਕਿਸਾਨੀ ਵਾਲੇ ਲੋਕ ਵੀ ਅੰਨ੍ਹੇਵਾਹ ਧਰਤੀ ਹੇਠਲੇ ਪਾਣੀ ਨੂੰ ਸੂਤ ਰਹੇ ਹਨ ਅਤੇ ਸਭ ਨੂੰ ਪਤਾ ਹੈ ਕਿ ਸਥਿਤੀ ਲਾਲ ਨਿਸ਼ਾਨ ਤੋਂ ਵੀ ਅੱਗੇ ਜਾ ਚੁੱਕੀ ਹੈ ਪਰ ਇਸਦੇ ਬਾਵਜੂਦ ਸਭ ਧਿਰਾਂ ਵਲੋਂ ਤਮਾਸ਼ਬੀਨੀ ਵਰਤੀ ਜਾ ਰਹੀ ਹੈ। ਆਜ਼ਾਦੀ ਦੀ ਪ੍ਰਾਪਤੀ ਤੋਂ ਪਿੱਛੋਂ ਸੂਬਿਆਂ ਵਿਚ ਜਾਂ ਕੇਂਦਰ ਜਿੰਨੀਆਂ ਵੀ ਸਰਕਾਰਾਂ ਆਈਆਂ, ਸਭ ਦਾ ਇਕ ਨੁਕਾਤੀ ਪ੍ਰੋਗਰਾਮ ਸੱਤਾ ਸੁੱਖ ਭੋਗਣਾ ਅਤੇ ਕੋਈ ਵੀ ਢੰਗ-ਤਰੀਕਾ ਵਰਤ ਕੇ ਅਗਲੀ ਵਾਰ ਫਿਰ ਕੁਰਸੀ ਨੂੰ ਕੁੰਡਲੀ ਮਾਰਨਾ ਹੀ ਰਿਹਾ ਹੈ। ਇਸ ਕਰਕੇ ਦੇਸ਼ ਬਹੁਤੀਆਂ ਅਸਰਦਾਰ ਨੀਤੀਆਂ ਨਹੀਂ ਬਣ ਸਕੀਆਂ। ਖਾਸ ਕਰਕੇ ਪਾਕਿਸਤਾਨ ਬਾਰੇ ਜਾਂ ਕਿਸਾਨ ਬਾਰੇ ਤਾਂ ਕੋਈ ਨੀਤੀ ਹੈ ਹੀ ਨਹੀਂ। ਅਜਿਹੀ ਹਾਲਤ ਦਾ ਕਿਰਸਾਨੀ ਤੇ ਬਹੁਤ ਬੁਰਾ ਅਸਰ ਪਿਆ ਅਤੇ ਨਤੀਜੇ ਵਜੋਂ ਲੱਖਾਂ ਕਿਸਾਨ ਖੁਦਕੁਸ਼ੀਆਂ ਕਰ ਗਏ। ਹਾਲਤ ਹੁਣ ਹੋਰ ਵੀ ਭੈੜੀ ਹੁੰਦੀ ਜਾ ਰਹੀ ਹੈ। ਖੇਤਾਂ ਉਗਾਈਆਂ ਜਾਣ ਵਾਲੀਆਂ ਫਸਲਾਂ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਮਾਰ ਨੇ ਇਨਸਾਨਾਂ ਦੇ ਖਾਣ ਲਾਇਕ ਨਹੀਂ ਰਹਿਣ ਦਿੱਤੀਆਂ। ਧਰਤੀ ਹੇਠਲਾ ਪਾਣੀ ਹੱਦ ਤੋਂ ਵੱਧ ਪ੍ਰਦੂਸ਼ਿਤ ਹੋ ਗਿਆ ਹੈ ਅਤੇ ਤ੍ਰਾਸਦੀ ਇਹ ਵੀ ਹੈ ਕਿ ਪਾਣੀ ਦੀ ਮਾਤਰਾ ਦਿਨੋ-ਦਿਨ ਤੇਜ਼ੀ ਨਾਲ ਘਟਦੀ ਜਾ ਰਹੀ ਹੈ। ਜੇ ਇਹੋ ਹਾਲ ਜਾਰੀ ਰਿਹਾ ਤਾਂ ਆਉਣ ਵਾਲੇ ਸਾਲਾਂ ਤਕ ਪੰਜਾਬ ਦੀ ਜਰਖੇਜ਼ ਜ਼ਮੀਨ ਬੰਜਰ ਬਣ ਜਾਵੇਗੀ ਅਤੇ ਇਨਸਾਨਾਂ ਦੇ ਖਾਣ ਲਈ ਨਾ ਰੋਟੀ ਹੋਵੇਗੀ ਅਤੇ ਨਾ ਪਾਣੀ। ਪੰਜਾਬ ਕੋਈ ਸਮਾਂ ਅਜਿਹਾ ਸੀ ਜਦੋਂ ਸਾਰੀਆਂ ਫਸਲਾਂ ਨਹਿਰੀ ਪਾਣੀ ਨਾਲ ਹੀ ਪਲਦੀਆਂ ਸਨ ਜਾਂ ਫਿਰ ਪਿੰਡਾਂ ਦੀਆਂ ਨਿਆਈਂ ਵਾਲੀਆਂ ਜ਼ਮੀਨਾਂ ਖੂਹਾਂ ਦੇ ਪਾਣੀ ਨਾਲ ਸਬਜ਼ੀਆਂ ਆਦਿ ਉਗਾਈਆਂ ਜਾਂਦੀਆਂ ਸਨ। 1970 ਦੇ ਦਹਾਕੇ ਪੰਜਾਬ ਦੇ ਖੇਤਾਂ ਟਿਊਬਵੈੱਲ-ਇੰਜਨ ਦਾ ਪ੍ਰਵੇਸ਼ ਹੋਇਆ। ਇਸ ਦੇ ਨਾਲ ਹੀ ਧੜਾਧੜ ਬੋਰ ਹੋਣ ਲੱਗੇ ਅਤੇ ਹਰ ਛੋਟੇ-ਵੱਡੇ ਕਿਸਾਨ ਨੇ ਮੋਟਰ ਲਗਵਾ ਲਈ, ਜਿਥੇ ਬਿਜਲੀ ਨਾਲ ਧਰਤੀ ਹੇਠੋਂ ਪਾਣੀ ਖਿੱਚ ਕੇ ਫਸਲਾਂ ਪਾਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਥੋੜ੍ਹੇ ਸਮੇਂ ਬਾਅਦ ਇਨ੍ਹਾਂ ਮੋਟਰਾਂ ਦੀ ਹਾਰਸ ਪਾਵਰ ਵਧਾਈ ਜਾਣ ਲੱਗੀ, ਫਿਰ ਮੋਨੋ ਬਲਾਕ ਮੋਟਰਾਂ ਦਾ ਯੁੱਗ ਗਿਆ। ਧਰਤੀ ਹੇਠਲਾ ਪਾਣੀ ਜਦੋਂ
Typing Editor Typed Word : Switch languages (Punjabi) from the taskbar. If you get any difficulty click here
Note: Minimum 276 words are required to enable this repeat button.